ਮੈਟਰੋ ਵੈਨਕੂਵਰ 'ਚ ਇਕ 10 ਸਾਲਾ ਬੱਚੀ 'ਤੇ ਰਿੱਛ ਦਾ ਹਮਲਾ

07/26/2020 2:57:36 PM

ਉੱਤਰੀ ਵੈਨਕੂਵਰ— ਰਾਈਸ ਲੇਕ ਦੇ ਪ੍ਰਵੇਸ਼ ਦੁਆਰ ਨੇੜੇ ਇਕ 10 ਸਾਲਾ ਬੱਚੀ 'ਤੇ ਰਿੱਛ ਨੇ ਹਮਲਾ ਕਰ ਦਿੱਤਾ ਅਤੇ ਉਸ ਦੀ ਲੱਤ 'ਤੇ ਕੱਟ ਲਿਆ। ਇਕ ਅਧਿਕਾਰੀ ਨੇ ਕਿਹਾ ਕਿ ਬੱਚੀ ਆਪਣੀ ਮੰਮੀ ਅਤੇ ਭੈਣ-ਭਰਾ ਨਾਲ ਪੈਦਲ ਜਾ ਰਹੀ ਸੀ। ਇਸ ਦੌਰਾਨ ਰਿੱਛ ਨੇ ਉਸ 'ਤੇ ਹਮਲਾ ਕਰ ਦਿੱਤਾ।

ਅਧਿਕਾਰੀ ਨੇ ਕਿਹਾ ਕਿ ਇਸ ਇਲਾਕੇ 'ਚ ਕਾਲੇ ਰਿੱਛਾਂ ਦਾ ਸਾਹਮਣਾ ਹੋਣਾ ਬਹੁਤ ਆਮ ਗੱਲ ਹੈ ਪਰ ਇਸ ਤਰ੍ਹਾਂ ਕਿਸੇ 'ਤੇ ਹਮਲਾ ਹੋਣਾ ਬਹੁਤ ਘੱਟ ਹੈ। ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਉਨ੍ਹਾਂ ਕਿਹਾ ਕਿ ਇਹ ਇਕ ਹੈਰਾਨ ਕਰਨ ਵਾਲਾ ਮਾਮਲਾ ਹੈ। ਅਸੀਂ ਬੱਚੀ ਦੇ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਜਲਦ ਠੀਕ ਹੋ ਜਾਵੇਗੀ। ਇਸ ਘਟਨਾ ਮਗਰੋਂ ਸ਼ਾਟ ਗਨ ਨਾਲ ਲੈੱਸ ਅਧਿਕਾਰੀਆਂ ਨੇ ਲੋਅਰ ਸੀਮੋਰ ਕੰਜ਼ਰਵੇਸ਼ਨ ਖੇਤਰ ਨੂੰ ਬੰਦ ਕਰਕੇ ਰਿੱਛ ਦੀ ਭਾਲ ਲਈ ਗਸ਼ਤ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਪੈਦਲ ਜਾ ਰਹੇ ਲੋਕਾਂ ਅਤੇ ਸਾਈਕਲ ਸਵਾਰਾਂ ਨੂੰ ਹੋਰ ਰਸਤਿਓਂ ਮੋੜਿਆ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਕਿ ਉਹ ਨਾਲ 'ਬੀਅਰ ਸਪ੍ਰੈ' ਲੈ ਕੇ ਨਿਕਲਣ, ਤਾਂ ਜੋ ਉਨ੍ਹਾਂ ਨੂੰ ਕੋਈ ਅਣਹੋਣੀ ਲੱਗੇ ਤਾਂ ਇਸ ਦਾ ਇਸਤੇਮਾਲ ਕਰ ਸਕਣ।

Sanjeev

This news is Content Editor Sanjeev