ਜ਼ੋਮੈਟੋ ਪੇਅ ਅਤੇ ਸਵਿਗੀ ਡਿਨਰ ਦੇ ‘ਛੋਟ ਪ੍ਰੋਗਰਾਮ’ ਰੈਸਟੋਰੈਂਟ ਮਾਲਕਾਂ ਦੇ ਹਿੱਤਾਂ ਦੇ ਖਿਲਾਫ : NRAE

09/02/2022 11:06:12 PM

ਨਵੀਂ ਦਿੱਲੀ (ਭਾਸ਼ਾ)–ਭਾਰਤੀ ਰਾਸ਼ਟਰੀ ਰੈਸਟੋਰੈਂਟ ਸੰਘ (ਐੱਨ. ਆਰ. ਏ.ਆਈ.) ਨੇ ਆਪਣੇ ਮੈਂਬਰਾਂ ਨੂੰ ਜ਼ੋਮੈਟੋ ਪੇਅ ਅਤੇ ਸਵਿਗੀ ਡਿਨਰ ਵਲੋਂ ਦਿੱਤੇ ਜਾਣ ਵਾਲੇ ‘ਛੋਟ ਪ੍ਰੋਗਰਾਮ’ ਖਿਲਾਫ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਐੱਨ. ਆਰ. ਏ. ਆਈ. ਨੇ ਕਿਹਾ ਕਿ ਇਸ ਤਰ੍ਹਾਂ ਦੇ ਛੋਟ ਪ੍ਰੋਗਰਾਮਾਂ ਦੀ ਪੇਸ਼ਕਸ਼ ਰੈਸਟੋਰੈਂਟ ਮਾਲਕਾਂ ਦੇ ਹਿੱਤਾਂ ਦੇ ਖਿਲਾਫ ਹੈ। ਐਡਵਾਈਜ਼ਰੀ ’ਚ ਦੋਸ਼ ਲਗਾਇਆ ਗਿਆ ਹੈ ਕਿ ਜ਼ੋਮੈਟੋ ਅਤੇ ਸਵਿਗੀ ‘ਵਿਚੋਲੇ’ ਦੇ ਰੂਪ ’ਚ ਰੈਸਟੋਰੈਂਟ ਦੇ ਬਿੱਲ ’ਤੇ ਪੈਸਾ ਕਮਾ ਰਹੇ ਹਨ। ਉਸ ਨੇ ਕਿਹਾ ਕਿ ਜ਼ੋਮੈਟੋ ਪੇਅ ਅਤੇ ਸਵਿਗੀ ਡਿਨਰ ਆਪਣੇ ਛੋਟ ਪ੍ਰੋਗਰਾਮਾਂ ਨਾਲ ਜੁੜਨ ’ਤੇ ਲਾਜ਼ਮੀ ਤੌਰ ’ਤੇ ਛੋਟ ਦੀ ਪੇਸ਼ਕਸ਼ ਕਰਦੇ ਹਨ ਅਤੇ ਹਰ ਬਿੱਲ ’ਤੇ ਰੈਸਟੋਰੈਂਟ ਤੋਂ ਕਮੀਸ਼ਨ ਫੀਸ ਵੀ ਦਿੰਦੇ ਹਨ। 

ਇਹ ਵੀ ਪੜ੍ਹੋ : ਇਜ਼ਰਾਈਲ ਹਮਲੇ 'ਚ ਸੀਰੀਆ ਦਾ ਹਵਾਈ ਅੱਡਾ ਬੁਰੀ ਤਰ੍ਹਾਂ ਨੁਕਸਾਨਿਆ : ਵਿਦੇਸ਼ ਮੰਤਰਾਲਾ

ਐੱਨ. ਆਰ. ਏ. ਆਈ. ਨੇ ਆਪਣੇ ਮੈਂਬਰਾਂ ਨੂੰ ਲਿਖਿਆ ਕਿ ਜ਼ੋਮੈਟੋ ਪੇਅ ਅਤੇ ਸਵਿਗੀ ਡਿਨਰ ਦੋਵੇਂ ਮੋਟੇ ਤੌਰ ’ਤੇ ਇਕ ਹੀ ਤਰ੍ਹਾਂ ਨਾਲ ਕੰਮ ਕਰਦੇ ਹਨ ਅਤੇ ਇਸ ਪ੍ਰੋਗਰਾਮ ਨਾਲ ਜੁੜਨ ਵਾਲੇ ਗਾਹਕਾਂ ਤੋਂ ਫੀਸ ਨਹੀਂ ਲੈਂਦੇ ਹਨ ਜਦ ਕਿ ਰੈਸਟੋਰੈਂਟਸ ਨੂੰ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਲਾਜ਼ਮੀ ਤੌਰ ’ਤੇ 15 ਤੋਂ 40 ਫੀਸਦੀ ਦੀ ਛੋਟ ਦੇਣੀ ਹੁੰਦੀ ਹੈ। ਸੰਘ ਨੇ ਕਿਹਾ ਕਿ ਰੈਸਟੋਰੈਂਟਸ ਨੂੰ ਲਾਜ਼ਮੀ ਤੌਰ ’ਤੇ ਜ਼ੋਮੈਟੋ ਜਾਂ ਸਵਿਗੀ ਨਾਲ ਸਬੰਧਤ ਭੁਗਤਾਨ ਮੰਚ ਰਾਹੀਂ ਕੀਤੇ ਗਏ ਹਰ ਲੈਣ-ਦੇਣ ’ਤੇ 4 ਤੋਂ 12 ਫੀਸਦੀ ਦੀ ਲਿਮਿਟ ’ਚ ਕਮਿਸ਼ਨ ਦਾ ਭੁਗਤਾਨ ਕਰਨਾ ਹੁੰਦਾ ਹੈ ਜਦ ਕਿ ਮੁਕਾਬਲੇਬਾਜ਼ੀ ਭੁਗਤਾਨ ਮੰਚ ਇਕ ਤੋਂ ਡੇਢ ਫੀਸਦੀ ਦਾ ਕਮਿਸ਼ਨ ਲੈਂਦੇ ਹਨ।

 ਇਹ ਵੀ ਪੜ੍ਹੋ : ਈਰਾਨ ਨੇ ਇਕ ਵਾਰ ਫਿਰ ਕੁਝ ਸਮੇਂ ਲਈ ਅਮਰੀਕੀ ਸਮੁੰਦਰੀ ਡਰੋਨ ਕੀਤੇ ਜ਼ਬਤ : ਅਮਰੀਕੀ ਜਲ ਸੈਨਾ

ਐੱਨ. ਆਰ. ਏ. ਆਈ. ਨੇ ਕਿਹਾ ਕਿ ਇਥੇ ਮੂਲ ਪ੍ਰਸ਼ਨ ਇਹ ਹੈ ਕਿ ਇਕ ਰੈਸਟੋਰੈਂਟ ਨੂੰ ਆਪਣੇ ਹੀ ਗਾਹਕ ਨੂੰ ਛੋਟ ਦੇਣ ਲਈ ਇਕ ਵਿਚੋਲੇ ਨੂੰ ਕਮਿਸ਼ਨ ਕਿਉਂ ਦੇਣੀ ਚਾਹੀਦੀ ਹੈ? ਐੱਨ. ਆਰ. ਆਈ. ਏ. ਵਲੋਂ ਉਠਾਏ ਗਏ ਮਾਮਲੇ ’ਤੇ ਜ਼ੋਮੈਟੋ ਦੇ ਬੁਲਾਰੇ ਨੇ ਟਿੱਪਣੀ ਨਹੀਂ ਕੀਤੀ ਪਰ ਕਿਹਾ ਕਿ ਨਵੀਂ ਡਾਈਨਿੰਗ ਪੇਸ਼ਕਸ਼ ਨਾਲ ਹੈਦਰਾਬਾਦ ’ਚ ਕੁੱਝ ਹਫਤਿਆਂ ’ਚ ਸ਼ਾਨਦਾਰ ਨਤੀਜੇ ਮਿਲੇ ਹਨ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਉਦਯੋਗ ਲਈ ਜ਼ਬਰਦਸਤ ਮੁੱਲ ਅਤੇ ਵਾਧਾ ਪੈਦਾ ਕਰਾਂਗੇ।

 ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਫੈਸਲਾ, ਹੁਣ ਡੀਲਰਾਂ ਨੂੰ ਨਹੀਂ ਸਗੋਂ ਕਿਸਾਨਾਂ ਨੂੰ ਮਿਲੇਗੀ ਖੇਤੀ ਸੰਦਾਂ 'ਤੇ ਸਬਸਿਡੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News