ਹੁਣ ਛੇਤੀ ਹੀ ਵਟਸਐਪ ਤੋਂ ਵੀ ਕਰ ਸਕੋਗੇ ਪੈਸੇ ਟਰਾਂਸਫਰ

06/24/2017 2:30:33 AM

ਨਵੀਂ ਦਿੱਲੀ — ਟਰੂਕਾਲਰ ਅਤੇ ਮੈਸੇਜਿੰਗ ਐਪ ਹਾਈਕ ਤੋਂ ਬਾਅਦ ਵਟਸਐਪ ਵੀ ਆਪਣੇ ਐਪ 'ਚ ਵਾਲੇਟ ਫੀਚਰ ਜੋੜਨ ਲਈ ਕੰਮ ਕਰ ਰਿਹਾ ਹੈ। ਵਟਸਐਪ 'ਚ ਵੀ ਇਹ ਫੀਚਰ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ. ਪੀ. ਆਈ.) 'ਤੇ ਆਧਾਰਿਤ ਹੋਵੇਗਾ। ਐਪ ਰਾਹੀਂ ਪੈਸੇ ਜਲਦੀ ਟਰਾਂਸਫਰ ਕੀਤੇ ਜਾ ਸਕਣ ਇਸ ਦੇ ਲਈ ਵਟਸਐਪ ਭਾਰਤੀ ਬੈਂਕਾਂ ਨਾਲ ਅਤੇ ਦੂਜੇ ਸੰਸਥਾਨਾਂ ਜਿਵੇਂ ਕਿ ਐੱਸ. ਬੀ. ਆਈ. ਅਤੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਦੇ ਨਾਲ ਇਸ ਨੂੰ ਲੈ ਕੇ ਚਰਚਾ ਕਰ ਰਿਹਾ ਹੈ।
ਐੱਸ. ਬੀ. ਆਈ. ਦੇ ਇਕ ਅਧਿਕਾਰੀ ਨੇ ਦੱਸਿਆ, ''ਵਟਸਐਪ ਐੱਸ. ਬੀ. ਆਈ., ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਅਤੇ ਹੋਰ ਬੈਂਕਾਂ ਦੇ ਨਾਲ ਆਪਣੇ ਸਿਸਟਮ ਨੂੰ ਜੋੜਨ ਲਈ ਲਗਾਤਾਰ ਗੱਲਬਾਤ ਕਰ ਰਿਹਾ ਹੈ।'' ਟਰੂਕਾਲਰ ਨੇ ਵੀ ਆਈ. ਸੀ. ਆਈ. ਸੀ. ਆਈ. ਬੈਂਕ ਦੇ ਨਾਲ ਮਿਲ ਕੇ ਯੂਨੀਫਾਈਡ ਪੇਮੈਂਟ ਇੰਟਰਫੇਸ ਸ਼ੁਰੂ ਕੀਤਾ ਸੀ। ਹਾਲ ਹੀ 'ਚ ਹਾਈਕ ਨੇ ਵੀ ਆਪਣੇ ਯੂਜ਼ਰਸ ਲਈ ਵਾਲੇਟ ਦਾ ਨਵਾਂ ਫੀਚਰ ਜੋੜਿਆ ਹੈ। ਹਾਈਕ ਨੇ ਇਹ ਫੀਚਰ ਯੈਸ ਬੈਂਕ ਦੇ ਨਾਲ ਮਿਲ ਕੇ ਲਾਂਚ ਕੀਤਾ ਹੈ। ਇਹ ਫੀਚਰ ਹਾਈਕ ਦੇ 5.0 ਵਰਜ਼ਨ 'ਤੇ ਉਪਲੱਬਧ ਹੈ।