ਕੈਸ਼ ਲਈ ਤੁਸੀਂ ਫਿਰ ਹੋ ਸਕਦੇ ਹੋ ਪ੍ਰੇਸ਼ਾਨ, ਇਹ ਹੈ ਕਾਰਨ

04/08/2017 7:50:05 PM

ਨਵੀਂ ਦਿੱਲੀ— ਨੋਟੰਬਦੀ ਤੋਂ ਬਾਅਦ ਦੇਸ਼ ਦੇ ਲੋਕਾਂ ਨੂੰ ਇਕ ਵਾਰ ਫਿਰ ਕੈਸ਼ (ਨਕਦੀ) ਮਿਲਣ ''ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੈਂਕਿੰਗ ਸੂਤਰਾਂ ਮੁਤਾਬਕ ਰਿਜ਼ਰਵ ਬੈਂਕ ਨੇ ਨੋਟਾਂ ਦੀ ਸਪਲਾਈ ਘੱਟ ਕਰ ਦਿੱਤੀ ਹੈ। ਇਸ ਕਾਰਨ ਦੇਸ਼ ਦੇ ਕਈ ਸ਼ਹਿਰਾਂ ''ਚ ਏ. ਟੀ. ਐੱਮ. ਜਾਂ ਤਾਂ ਖਾਲੀ ਹਨ ਜਾਂ ਉਨ੍ਹਾਂ ਦੇ ਸ਼ਟਰ ਬੰਦ ਹਨ। ਆਰ. ਬੀ. ਆਈ. ਨੇ ਬੈਂਕਾਂ ਲਈ ਕੈਸ਼ ਭੇਜਣਾ 25 ਫੀਸਦੀ ਤਕ ਘੱਟ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਭ ਇਕ ਯੋਜਨਾ ਤਹਿਤ ਕੀਤਾ ਗਿਆ ਹੈ। 

ਦਰਅਸਲ ਨੋਟਬੰਦੀ ਦੌਰਾਨ ਡਿਜੀਟਲ ਲੈਣ-ਦੇਣ ਨੇ ਬਹੁਤ ਜ਼ੋਰ ਫੜਿਆ ਪਰ 4 ਮਹੀਨੇ ਬਾਅਦ ਫਿਰ ਕੈਸ਼ ਜ਼ਿਆਦਾ ਚੱਲ ਰਿਹਾ ਹੈ। ਡਿਜੀਟਲ ਲੈਣ-ਦੇਣ ਨੂੰ ਇਕ ਵਾਰ ਫਿਰ ਰਫਤਾਰ ਦੇਣ ਲਈ ਕੈਸ਼ ਦੀ ਸਪਲਾਈ ਘਟਾ ਦਿੱਤੀ ਗਈ ਹੈ। ਜ਼ਾਹਰ ਹੈ ਕਿ ਆਰ. ਬੀ. ਆਈ. ਦੇ ਇਸ ਕਦਮ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ। ਇਸ ਤੋਂ ਇਲਾਵਾ ਆਰ. ਬੀ. ਆਈ. ਚਾਹੁੰਦਾ ਹੈ ਕਿ ਬਾਜ਼ਾਰ ''ਚ ਨੋਟਬੰਦੀ ਤੋਂ ਬਾਅਦ ਜੋ ਨਕਦੀ ਵਧੀ ਹੈ, ਉਸ ਨੂੰ ਘੱਟ ਕੀਤਾ ਜਾਵੇ, ਤਾਂ ਕਿ ਮਹਿੰਗਾਈ ਘੱਟ ਹੋ ਸਕੇ। ਸੂਤਰਾਂ ਮੁਤਾਬਕ ਕੈਸ਼ ਦੀ ਵਰਤੋਂ ਰੋਕਣ ਲਈ ਆਰ. ਬੀ. ਆਈ. ਨੇ ਸਪਲਾਈ ਘਟਾਉਣ ਦਾ ਫੈਸਲਾ ਕੀਤਾ ਹੈ। ਨਿੱਜੀ ਬੈਂਕਾਂ ''ਚ ਨਕਦੀ ਦੀ ਕਮੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ।