ਯੈੱਸ ਬੈਂਕ ਨੂੰ ਸਤੰਬਰ ਤਿਮਾਹੀ ’ਚ ਹੋਇਆ 629 ਕਰੋਡ਼ ਰੁਪਏ ਦਾ ਘਾਟਾ

11/02/2019 1:50:06 AM

ਨਵੀਂ ਦਿੱਲੀ (ਭਾਸ਼ਾ)-ਜਾਇਦਾਦ ਦੀ ਗੁਣਵੱਤਾ ’ਚ ਗਿਰਾਵਟ ਆਉਣ ਕਾਰਣ ਯੈੱਸ ਬੈਂਕ ਨੂੰ ਸਤੰਬਰ ਤਿਮਾਹੀ ’ਚ ਏਕੀਕ੍ਰਿਤ ਆਧਾਰ ’ਤੇ 629.10 ਕਰੋਡ਼ ਰੁਪਏ ਦਾ ਘਾਟਾ ਹੋਇਆ ਹੈ। ਬੈਂਕ ਨੂੰ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 951.47 ਕਰੋਡ਼ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਵੀ ਬੈਂਕ ਨੂੰ 95.56 ਕਰੋਡ਼ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਬੈਂਕ ਨੇ ਕਿਹਾ ਕਿ ਇਸ ਦੌਰਾਨ ਬੈਂਕ ਦੀ ਕੁਲ ਏਕੀਕ੍ਰਿਤ ਕਮਾਈ ਵੀ ਪਿਛਲੇ ਵਿੱਤੀ ਸਾਲ ਦੇ 8,713.67 ਕਰੋਡ਼ ਰੁਪਏ ਤੋਂ ਘੱਟ ਹੋ ਕੇ ਚਾਲੂ ਵਿੱਤੀ ਸਾਲ ’ਚ 8347.50 ਕਰੋਡ਼ ਰੁਪਏ ’ਤੇ ਆ ਗਈ। ਉਸ ਦਾ ਕੁਲ ਐੱਨ. ਪੀ. ਏ. (ਨਾਨ-ਪ੍ਰਫਾਰਮਿੰਗ ਏਸੈੱਟਸ) 1.60 ਫ਼ੀਸਦੀ ਤੋਂ ਵਧ ਕੇ 7.39 ਫ਼ੀਸਦੀ ’ਤੇ ਪਹੁੰਚ ਗਿਆ। ਸ਼ੁੱਧ ਐੱਨ. ਪੀ. ਏ. ਵੀ 0.84 ਫ਼ੀਸਦੀ ਤੋਂ ਵਧ ਕੇ 4.35 ਫ਼ੀਸਦੀ ’ਤੇ ਪਹੁੰਚ ਗਿਆ।ਬੈਂਕ ਨੇ ਕਿਹਾ ਕਿ ਐੱਨ. ਪੀ. ਏ. ਲਈ ਕੀਤੀ ਜਾਣ ਵਾਲੀ ਵਿਵਸਥਾ 942.53 ਕਰੋਡ਼ ਤੋਂ ਵਧ ਕੇ 1,336.25 ਕਰੋਡ਼ ਰੁਪਏ ’ਤੇ ਪਹੁੰਚ ਗਈ। ਬੀ. ਐੱਸ. ਈ. ’ਚ ਬੈਂਕ ਦਾ ਸ਼ੇਅਰ 5.46 ਫ਼ੀਸਦੀ ਡਿੱਗ ਕੇ 66.60 ਰੁਪਏ ’ਤੇ ਆ ਗਿਆ।


Karan Kumar

Content Editor

Related News