ਯੈੱਸ ਬੈਂਕ ਨੂੰ ਡੁੱਬਣ ਤੋਂ ਬਚਾ ਸਕਦਾ ਹੈ ਸਰਕਾਰੀ ਬੈਂਕ SBI

01/24/2020 10:12:00 AM

ਨਵੀਂ ਦਿੱਲੀ—ਪ੍ਰਾਈਵੇਟ ਸੈਕਟਰ ਦੇ ਯੈੱਸ ਬੈਂਕ ਨੂੰ ਬਚਾਉਣ 'ਚ ਸਰਕਾਰੀ ਬੈਂਕ ਐੱਸ.ਬੀ.ਆਈ. ਦਾ ਵੀ ਮੁੱਖ ਯੋਗਦਾਦ ਹੋ ਸਕਦਾ ਹੈ। ਇਸ ਗੱਲ ਦੇ ਸੰਕੇਤ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਯੈੱਸ ਬੈਂਕ ਬਾਜ਼ਾਰ ਦਾ ਮੁੱਖ ਖਿਡਾਰੀ ਹੈ। ਇਸ ਦੀ ਬੈਲੇਂਸ ਸ਼ੀਟ ਕਰੀਬ 40 ਅਰਬ ਡਾਲਰ ਦੀ ਹੈ। ਮੈਨੂੰ ਲੱਗਦਾ ਹੈ ਕਿ ਇਸ ਨੂੰ ਨਾਕਾਮ ਨਹੀਂ ਹੋਣਾ ਚਾਹੀਦਾ।
ਕੁਮਾਰ ਦੇ ਇਸ ਬਿਆਨ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਦੇ ਯੈੱਸ ਬੈਂਕ ਨੂੰ ਬਚਾਉਣ 'ਚ ਐੱਸ.ਬੀ.ਆਈ. ਦਾ ਮੁੱਖ ਯੋਗਦਾਨ ਹੋ ਸਕਦਾ ਹੈ। ਹਾਲਾਂਕਿ ਪਿਛਲੇ ਮਹੀਨੇ ਕੁਮਾਰ ਨੇ ਕਿਹਾ ਸੀ ਕਿ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ਕਿ ਐੱਸ.ਬੀ.ਆਈ. ਯੈੱਸ ਬੈਂਕ ਦੇ ਲਈ ਕੁਝ ਕਰੇਗਾ।
ਫੰਡ ਜੁਟਾਉਣ ਦੀ ਮੁਸ਼ਕਿਲ ਦੇ ਦੌਰਾਨ ਪਿਛਲੇ ਇਕ ਸਾਲ 'ਚ ਯੈੱਸ ਬੈਂਕ ਦੇ ਸ਼ੇਅਰ 80 ਫੀਸਦੀ ਤੱਕ ਡਿੱਗ ਗਏ ਹਨ। ਬੈਂਕ ਦੀ ਐਸੇਟ ਕੁਆਲਿਟੀ ਨੂੰ ਲੈ ਕੇ ਚਿੰਤਾਵਾਂ ਹਨ। ਬੈਂਕ ਫੰਡ ਕਿੰਝ ਜੁਟਾਏਗੀ, ਇਸ ਦਾ ਵੀ ਕੋਈ ਰਸਤਾ ਨਹੀਂ ਮਿਲ ਰਿਹਾ ਹੈ।

Aarti dhillon

This news is Content Editor Aarti dhillon