ਯੈੱਸ ਬੈਂਕ ਦੇ ਗਾਹਕਾਂ ਲਈ ਰਾਹਤ ਭਰੀ ਖਬਰ, RBI ਦੇ ਡਰਾਫਟ ਨੂੰ ਮੋਦੀ ਕੈਬਨਿਟ ਨੇ ਦਿੱਤੀ ਹਰੀ ਝੰਡੀ

03/13/2020 2:02:21 PM

ਨਵੀਂ ਦਿੱਲੀ—ਆਰਥਿਕ ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਟੀ.ਵੀ. ਰਿਪੋਰਟ ਮੁਤਾਬਕ ਬੈਂਕ ਨੂੰ ਸੰਕਟ ਤੋਂ ਉਭਾਰਨ ਲਈ ਡਰਾਫਟ ਰਜਿਲਿਊਸ਼ਨ ਸਕੀਮ ਨੂੰ ਮੋਦੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਡਰਾਫਟ ਨੂੰ ਭਾਰਤੀ ਰਿਜ਼ਰਵ ਬੈਂਕ ਵਲੋਂ ਪ੍ਰਸਤਾਵਿਤ ਕੀਤਾ ਗਿਆ ਸੀ, ਜਿਸ ਦੇ ਤਹਿਤ ਬੈਂਕ 'ਚ ਨਿਵੇਸ਼ ਕਰਨ ਵਾਲਾ 49 ਫੀਸਦੀ ਤੱਕ ਦੀ ਹਿੱਸੇਦਾਰੀ ਖਰੀਦ ਸਕਦਾ ਹੈ।
ਭਾਰਤੀ ਰਿਜ਼ਰਵ ਬੈਂਕ ਨੇ ਲੋਕਾਂ ਤੋਂ ਵੀ ਡਰਾਫਟ ਸਕੀਮ ਨੂੰ ਲੈ ਕੇ ਸੁਝਾਅ ਮੰਗੇ ਸਨ ਅਤੇ 9 ਮਾਰਚ ਨੂੰ ਇਸ ਦੀ ਆਖਿਰੀ ਤਾਰੀਕ ਰੱਖੀ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਯੈੱਸ ਬੈਂਕ ਨੂੰ ਡੁੱਬਣ ਤੋਂ ਬਚਾਉਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਹੀ ਇਸ ਤੋਂ ਪੈਸੇ ਕਢਵਾਉਣ ਦੀ ਸੀਮਾ ਨੂੰ 50 ਹਜ਼ਾਰ ਰੁਪਏ ਤੱਕ ਸੀਮਿਤ ਕਰ ਦਿੱਤਾ ਸੀ। ਹਾਲਾਂਕਿ ਵਿਆਹ, ਉੱਚ ਸਿੱਖਿਆ ਜਾਂ ਕਿਸੇ ਮੈਡੀਕਲ ਐਮਰਜੈਂਸੀ 'ਚ ਜ਼ਿਆਦਾ ਪੈਸੇ ਵੀ ਕੱਢਵਾਉਣ ਦੀ ਆਗਿਆ ਸੀ। ਇਸ ਪ੍ਰਤੀਬੰਧ ਦੇ ਬਾਅਦ ਹੀ ਭਾਰਤੀ ਰਿਜ਼ਰਵ ਬੈਂਕ ਨੇ ਯੈੱਸ ਬੈਂਕ ਦੇ ਲਈ ਇਹ ਸਕੀਮ ਜਾਰੀ ਕੀਤੀ ਸੀ।
ਭਾਰਤੀ ਸਟ੍ਰੇਟ ਬੈਂਕ ਨੇ ਵੀਰਵਾਰ ਨੂੰ ਹੀ ਕਿਹਾ ਸੀ ਕਿ ਉਹ ਯੈੱਸ ਬੈਂਕ 'ਚ 7250 ਕਰੋੜ ਰੁਪਏ ਪਾਵੇਗਾ ਅਤੇ ਯੈੱਸ ਬੈਂਕ ਦੇ 725 ਕਰੋੜ ਸ਼ੇਅਰ ਖਰੀਦੇਗਾ ਭਾਵ ਪ੍ਰਤੀ ਸ਼ੇਅਰ ਭਾਰਤੀ ਸਟੇਟ ਬੈਂਕ 10 ਰੁਪਏ ਨਿਵੇਸ਼ ਕਰੇਗਾ।  


Aarti dhillon

Content Editor

Related News