RBI ਨੇ ਯੈੱਸ ਬੈਂਕ ਦੇ ਖਿਲਾਫ ਕਾਰਵਾਈ ਦੀ ਦਿੱਤੀ ਚਿਤਾਵਨੀ

02/16/2019 9:34:11 AM

ਨਵੀਂ ਦਿੱਲੀ—ਰਿਜ਼ਰਵ ਬੈਂਕ ਨੇ ਸੰਪਤੀ ਵਰਗੀਕਰਨ ਅਤੇ ਪ੍ਰਬੰਧ 'ਚ ਕੋਈ ਖਾਮੀ ਨਹੀਂ ਪਾਏ ਜਾਣ ਦੀ ਰਿਪੋਰਟ (ਨਿਲ ਡਾਇਵਰਜੈਂਸ) ਦੇ ਖੁਲਾਸੇ ਨੂੰ ਲੈ ਕੇ ਯੈੱਸ ਬੈਂਕ ਨੂੰ ਗੁਪਤ ਉਪਬੰਧ ਦੇ ਤਹਿਤ ਰੇਗੂਲੇਟਰੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਯੈੱਸ ਬੈਂਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 
ਯੈੱਸ ਬੈਂਕ ਨੇ ਇਸ ਹਫਤੇ ਇਕ ਪ੍ਰੈੱਸ ਵਿਗਿਆਪਨ 'ਚ ਕਿਹਾ ਸੀ ਕਿ ਆਰ.ਬੀ.ਆਈ. ਨੇ ਉਸ ਦੇ 2017-18 ਦੇ ਸੰਪਤੀ ਵਰਗੀਕਰਣ ਅਤੇ ਪ੍ਰਬੰਧ 'ਚ ਕੋਈ ਖਾਮੀ ਨਹੀਂ ਪਾਈ ਹੈ। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ 'ਚ ਯੈੱਸ ਬੈਂਕ ਨੇ ਕਿਹਾ ਕਿ ਉਸ ਨੂੰ ਆਰ.ਬੀ.ਆਈ. ਤੋਂ ਪੱਤਰ ਮਿਲਿਆ ਹੈ ਜਿਸ 'ਚ ਕਿਹਾ ਗਿਆ ਕਿ ਖਤਰਾ ਅਨੁਮਾਨ ਰਿਪੋਰਟ ਨੂੰ ਗੁਪਤ ਚਿੰਨ੍ਹ ਕੀਤਾ ਗਿਆ ਸੀ ਅਤੇ ਇਹ ਉਮੀਦ ਕੀਤੀ ਗਈ ਸੀ ਕਿ ਬੈਂਕ ਰਿਪੋਰਟ ਦੇ ਕਿਸੇ ਵੀ ਹਿੱਸੇ ਦਾ ਖੁਲਾਸਾ ਨਹੀਂ ਕਰੇਗਾ।
ੈਯੈੱਸ ਬੈਂਕ ਮੁਤਾਬਕ ਇਸ ਲਈ ਪ੍ਰੈੱਸ ਵਿਗਿਆਪਨ ਗੁਪਤ ਅਤੇ ਰੇਗੂਲੇਟਰੀ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਦਾ ਹੈ। 'ਨਿਲ ਡਾਇਵਰਜੈਂਸ' ਕੋਈ ਉਪਲੱਬਧੀ ਨਹੀਂ ਹੈ ਸਗੋਂ ਸੰਪਤੀ ਪਛਾਣ ਅਤੇ ਸੰਪਤੀ ਵਰਗੀਕਰਨ ਨਿਯਮਾਂ ਦੇ ਅਨੁਪਾਲਨ ਨਾਲ ਸੰਬੰਧਤ ਹੈ।

Aarti dhillon

This news is Content Editor Aarti dhillon