ਯੈੱਸ ਬੈਂਕ ਦਾ ਮੁਨਾਫਾ ਵਧਿਆ, ਐਸੇਟ ਕੁਆਲਿਟੀ 'ਚ ਸੁਧਾਰ

04/26/2018 2:57:26 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਯੈੱਸ ਬੈਂਕ ਦਾ ਮੁਨਾਫਾ 29 ਫੀਸਦੀ ਵਧ ਕੇ 1,179 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਯੈੱਸ ਬੈਂਕ ਦਾ ਮੁਨਾਫਾ 914.1 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਯੈੱਸ ਬੈਂਕ ਦੀ ਵਿਆਜ ਆਮਦਨ 31.4 ਫੀਸਦੀ ਵਧ ਕੇ 2,15.2 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਯੈੱਸ ਬੈਂਕ ਦੀ ਵਿਆਜ ਆਮਦਨ 1,639.7 ਕਰੋੜ ਰੁਪਏ ਰਹੀ ਸੀ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਯੈੱਸ ਬੈਂਕ ਦਾ ਗ੍ਰਾਸ ਐੱਨ.ਪੀ.ਏ. 1.72 ਫੀਸਦੀ ਤੋਂ ਘੱਟ ਕੇ 1.28 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਯੈੱਸ ਬੈਂਕ ਦਾ ਨੈੱਟ ਐੱਨ. ਪੀ. ਏ .0.93 ਫੀਸਦੀ ਤੋਂ ਘੱਟ ਕੇ 0.64 ਫੀਸਦੀ ਰਿਹਾ ਹੈ।