ਸ਼ਿਓਮੀ ਨੇ ਖੋਲ੍ਹਿਆ ਆਪਣਾ 24/7 ਚੱਲਣ ਵਾਲਾ Mi Store

Monday, Nov 20, 2017 - 08:44 PM (IST)

ਜਲੰਧਰ—ਚੀਨੀ ਇਲੈਕਟ੍ਰਾਨਿਕਸ ਕੰਪਨੀ ਸ਼ਿਓਮੀ ਨੇ ਆਪਣੀ ਮਾਰਕੀਟ ਬੇਸ ਨੂੰ ਵਧਾਉਣ ਲਈ ਰੂਸ 'ਚ ਆਪਣਾ ਪਹਿਲਾ Mi Store ਖੋਲਿਆ ਹੈ ਜੋ ਕਿ 24 ਘੰਟੇ ਅਤੇ ਸੱਤ ਦਿਨ ਖੁਲੇਗਾ। ਉੱਥੇ ਕੰਪਨੀ ਨੇ ਅਪ੍ਰੈਲ 2017 'ਚ ਤਿੰਨ ਸਮਾਰਟਫੋਨ Mi Mix, Mi Note2 ਅਤੇ Redmi 4X ਲਾਂਚ ਕਰਕੇ ਰੂਸ ਦੇ ਮਾਰਕੀਟ 'ਚ ਕਦਮ ਰੱਖਿਆ ਸੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਜਲਦ ਹੀ ਰੂਸ 'ਚ ਆਪਣਾ ਆਫਿਸ ਖੋਲੇਗੀ।
ਦੱਸਣਯੋਗ ਹੈ ਕਿ ਕੰਪਨੀ ਭਾਰਤ 'ਚ ਵੀ ਆਪਣੀ ਮਾਰਕੀਟ ਬੇਸ ਨੂੰ ਵਧਾਉਣ ਦੇ ਮਕੱਸਦ ਨਾਲ 2020 ਤਕ 100 ਐੱਮ.ਆਈ. ਸਟੋਰ ਖੋਲਣ ਦੀ ਯੋਜਨਾ ਬਣਾ ਰਹੀ ਹੈ। ਇਸ ਸਾਲ 20 ਮਈ ਨੂੰ ਸ਼ਿਓਮੀ ਨੇ ਭਾਰਤ 'ਚ ਆਪਣਾ ਪਹਿਲਾ Mi Home Store ਬੈਂਗਲੋਰ ਸ਼ਹਿਰ 'ਚ ਖੋਲਿਆ ਸੀ।


Related News