ਜੂਨ ''ਚ ਘਟੀ ਥੋਕ ਮਹਿੰਗਾਈ, ਖੁਰਾਕ ਪਦਾਰਥ ਮਹਿੰਗੇ

07/15/2020 2:03:23 AM

ਨਵੀਂ ਦਿੱਲੀ–ਥੋਕ ਮੁੱਲ ਸੂਚਕ ਅੰਕ ਆਧਾਰਿਤ ਮੁਦਰਾ ਦਾ ਪਸਾਰ ਸਾਲਾਨਾ ਆਧਾਰ 'ਤੇ ਜੂ 2020 'ਚ 1.81 ਫੀਸਦੀ ਘਟ ਗਿਆ। ਇਸ ਦੌਰਾਨ ਈਂਧਨ ਅਤੇ ਬਿਜਲੀ ਦੇ ਰੇਟ 'ਚ ਗਿਰਾਵਟ ਰਹੀ ਜਦੋਂ ਕਿ ਖੁਰਾਕ ਪਦਾਰਥ ਮਹਿੰਗੇ ਹੋਏ। ਇਸ ਨਾਲ ਪਿਛਲੇ ਮਹੀਨੇ ਯਾਨੀ ਮਈ 'ਚ ਥੋਕ ਮਹਿੰਗਾਈ 3.21 ਫੀਸਦੀ ਘਟੀ ਸੀ। ਇਸ ਲਿਹਾਜ ਨਾਲ ਜੂਨ ਦੀ ਗਿਰਾਵਟ ਕੁਝ ਘੱਟ ਹੋਈ ਹੈ। ਵਣਜ ਅਤੇ ਉਦਯੋਗ ਮੰਤਰਾਲਾ ਦੇ ਇਥੇ ਜਾਰੀ ਪ੍ਰੈੱਸ ਨੋਟ 'ਚ ਕਿਹਾ ਗਿਆ ਹੈ ਕਿ ਥੋਕ ਮੁੱਲ ਸੂਚਕ ਅੰਕ (ਡਬਲਯੂ. ਪੀ. ਆਈ.) ਦੇ ਮਾਸਿਕ ਅੰਕੜਿਆਂ 'ਤੇ ਆਧਾਰਿਤ ਸਾਲਾਨਾ ਮੁਦਰਾ ਦਾ ਪਸਾਰ ਜੂਨ 2020 'ਚ 1.81 ਫੀਸਦੀ ਘਟਿਆ ਹੈ।

ਇਕ ਸਾਲ ਪਹਿਲਾਂ ਇਸੇ ਮਹੀਨੇ 'ਚ ਇਹ 2.02 ਫੀਸਦੀ ਤੋਂ ਉੱਪਰ ਸੀ। ਉਥੇ ਹੀ ਖੁਰਾਕ ਪਦਾਰਥਾਂ 'ਚ ਜੂਨ ਮਹੀਨੇ ਦੌਰਾਨ ਮੁਦਰਾ ਦਾ ਪਸਾਰ ਸਾਲਾਨਾ ਆਧਾਰ 'ਤੇ 2.04 ਫੀਸਦੀ ਰਿਹਾ। ਇਸ ਤੋਂ ਪਿਛਲੇ ਮਹੀਨੇ ਇਹ 1.13 ਫੀਸਦੀ ਰਹੀ ਸੀ। ਈਂਧਨ ਅਤੇ ਬਿਜਲੀ ਸਮੂਹ ਦੇ ਸੂਚਕ ਅੰਕ 'ਚ 13.60 ਫੀਸਦੀ ਦੀ ਗਿਰਾਵਟ ਰਹੀ। ਹਾਲਾਂਕਿ ਇਸ ਤੋਂ ਪਿਛਲੇ ਮਹੀਨੇ ਮਈ 'ਚ ਇਸ ਸਮੂਹ 'ਚ 19.83 ਫੀਸਦੀ ਦੀ ਗਿਰਾਵਟ ਸੀ। ਨਿਰਮਿਤ ਉਤਪਾਦਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਜੂਨ 'ਚ ਇਨ੍ਹਾਂ ਦੀ ਮੁਦਰਾ ਦਾ ਪਸਾਰ 0.08 ਫੀਸਦੀ ਰਿਹਾ ਜਦੋਂ ਕਿ ਮਈ 'ਚ ਇਨ੍ਹਾਂ 'ਚ 0.42 ਫੀਸਦੀ ਦੀ ਗਿਰਾਵਟ ਆਈ ਹੈ। ਪਰ ਮੰਤਰਾਲਾ ਨੇ ਕਿਹਾ ਕਿ ਅਪ੍ਰੈਲ ਦੀ ਡਬਲਯੂ. ਪੀ. ਆਈ. ਮੁਦਰਾ ਦਾ ਪਸਾਰ 1.57 ਫੀਸਦੀ ਰਿਹਾ ਹੈ।


Karan Kumar

Content Editor

Related News