ਸੌਰ ਊਰਜਾ ਨਾਲ ਚੱਲਣ ਵਾਲਾ ਦੁਨੀਆ ਦਾ ਪਹਿਲਾ ਹਵਾਈ ਅੱਡਾ ਬਣਿਆ ਕੋਚੀਨ ਹਵਾਈ ਅੱਡਾ

09/27/2018 2:45:58 PM

ਬਿਜ਼ਨੈੱਸ ਡੈਸਕ — ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ ਪੂਰੀ ਤਰ੍ਹਾਂ ਨਾਲ ਸੋਲਰ ਊਰਜਾ ਨਾਲ ਚਲਣ ਵਾਲਾ ਦੇਸ਼ ਦਾ ਪਹਿਲਾ ਹਵਾਈ ਅੱਡਾ ਬਣ ਗਿਆ ਹੈ। ਇਸ ਪਹਿਲ ਨਾਲ ਹਵਾਈ ਅੱਡੇ 'ਤੇ ਖਰਚ ਹੋਣ ਵਾਲੀ ਬਿਜਲੀ ਦੀ ਵੱਡੀ ਮਾਤਰਾ ਵਿਚ ਬਚਤ ਹੋਵੇਗੀ। ਇਸ ਦੇ ਨਾਲ ਹੀ ਕੋਚੀਨ ਹਵਾਈ ਅੱਡੇ ਨੂੰ ਸੰਯੁਕਤ ਰਾਸ਼ਟਰ ਦੇ ਸਭ ਤੋਂ ਵੱਡੇ ਵਾਤਾਵਰਣ ਇਨਾਮ 'ਚੈਂਪੀਅਨਜ਼ ਆਫ਼ ਦ ਅਰਥ' ਦਾ ਅਵਾਰਡ ਦਿੱਤਾ ਗਿਆ ਹੈ।

ਹਰ ਰੋਜ਼ ਮਿਲੇਗੀ 50 ਤੋਂ 60 ਹਜ਼ਾਰ ਯੂਨਿਟ ਬਿਜਲੀ

ਕੇਰਲ ਦੇ ਮੁੱਖ ਮੰਤਰੀ ਓਮਨ ਚਾਂਡੀ ਨੇ ਮੰਗਲਵਾਰ ਸਵੇਰੇ ਹਵਾਈ ਅੱਡੇ 'ਤੇ ਆਯੋਜਿਤ ਪ੍ਰੋਗਰਾਮ ਵਿਚ 12 ਮੈਗਾਵਾਟ ਦੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਕੀਤਾ, ਜਿਸ ਵਿਚ ਕਾਰਗੋ ਕੰਪਲੈਕਸ ਦੇ ਨੇੜੇ 45 ਏਕੜ ਦੇ ਖੇਤਰ ਵਿਚ 46,150 ਸੋਲਰ ਪੈਨਲਾਂ ਦੀ ਸਥਾਪਨਾ ਕੀਤੀ ਗਈ। ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ(ਸੀ.ਆਈ.ਏ.ਐੱਲ.) ਨੇ ਕਿਹਾ ਕਿ ਇਸ ਦੇ ਨਾਲ ਹੀ ਹਵਾਈ ਅੱਡੇ ਨੂੰ ਹਰ ਰੋਜ਼ 50 ਤੋਂ 60 ਹਜ਼ਾਰ ਯੂਨਿਟ ਬਿਜਲੀ ਮਿਲੇਗੀ, ਜਿਹੜੀ ਕਿ ਹਵਾਈ ਅੱਡੇ ਦੇ ਪੂਰੇ ਸੰਚਾਲਨ ਲਈ ਖਰਚ ਕੀਤੀ ਜਾਵੇਗੀ। ਦੂਜੇ ਪਾਸੇ ਬਾਸ਼ ਲਿਮਟਿਡ ਨੇ ਕਿਹਾ,' ਕੰਪਨੀ ਨੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਲਈ 12 ਮੈਗਾਵਾਟ ਦਾ ਸੋਲਰ ਊਰਜਾ ਪਲਾਂਟ ਸ਼ੁਰੂ ਕੀਤਾ ਹੈ। ਇਸ ਪ੍ਰੋਜੈਕਟ ਨੂੰ ਬਾਸ਼ ਐਨਰਜੀ ਅਤੇ ਸੈਲਯੂਸ਼ਨਜ਼ ਦੀ ਟੀਮ ਨੇ ਤਿਆਰ ਕੀਤਾ ਹੈ।'