ਵਰਲਡ ਬੈਂਕ ਦਾ ਅਨੁਮਾਨ, ਮੌਜੂਦਾ ਵਿੱਤੀ ਸਾਲ 'ਚ 7.3 ਫੀਸਦੀ ਰਹੇਗੀ ਵਿਕਾਸ ਦਰ

01/09/2019 10:16:47 AM

ਨਵੀਂ ਦਿੱਲੀ—ਵਰਲਡ ਬੈਂਕ ਨੇ ਇਕ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਜਿਸ 'ਚ ਅਨੁਮਾਨ ਲਗਾਇਆ ਹੈ ਕਿ ਭਾਰਤ 2018-19 'ਚ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਵਾਲਾ ਦੇਸ਼ ਬਣਿਆ ਰਹੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ (2018-19) ਦੇ ਦੌਰਾਨ ਭਾਰਤ ਦਾ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) 7.3 ਫੀਸਦੀ ਦੀ ਦਰ ਨਾਲ ਵਧੇਗਾ। ਦੂਜੇ ਪਾਸੇ ਭਾਰਤ ਦੀ ਤੁਲਨਾ 'ਚ ਚੀਨ ਦੀ ਵਿਕਾਸ ਦਰ 6.3 ਫੀਸਦੀ ਹੀ ਰਹਿਣ ਦੀ ਉਮੀਦ ਹੈ, ਜੋ 2018 'ਚ 6.5 ਰਹੀ ਸੀ।
ਵਰਲਡ ਬੈਂਕ ਪ੍ਰਾਸਪੈਕਟਸ ਗਰੁੱਪ ਦੇ ਡਾਇਰੈਕਟਰ ਅਹਾਨ ਕੋਸੇ ਨੇ ਇਕ ਇੰਟਰਵਿਊ 'ਚ ਕਿਹਾ ਕਿ ਨਿਵੇਸ਼ 'ਚ ਤੇਜ਼ੀ ਆਉਣ ਅਤੇ ਖਪਤ ਦੇ ਕਾਰਨ ਸਾਨੂੰ ਉਮੀਦ ਹੈ ਕਿ ਵਿੱਤੀ ਸਾਲ 2018-19 'ਚ ਭਾਰਤ ਦੀ ਜੀ.ਡੀ.ਪੀ. 7.3 ਫੀਸਦੀ ਰਹੇਗੀ, ਜਦੋਂਕਿ 2019 ਅਤੇ 2020 'ਚ ਵਾਧੇ ਦੇ ਨਾਲ 7.5 ਫੀਸਦੀ ਹੋ ਜਾਵੇਗੀ। ਭਾਰਤ ਨੇ ਵਪਾਰ ਰੈਕਿੰਗ 'ਚ ਕਾਫੀ ਤੇਜ਼ੀ ਦਰਜ ਕੀਤੀ। ਭਾਰਤ ਮਜ਼ਬੂਤ ਹੈ। ਇਹ ਮੋਦੀ ਸਰਕਾਰ ਦੇ ਲਈ ਖੁਸ਼ ਖਬਰੀ ਦੇ ਰੂਪ 'ਚ ਵੀ ਹੈ ਕਿਉਂਕਿ ਇਸ ਸਾਲ ਲੋਕਸਭਾ ਦੀਆਂ ਚੋਣਾਂ ਵੀ ਹੋਈਆਂ ਹਨ। 
ਗਲੋਬਲ ਇਕੋਨਾਮਿਕ ਪ੍ਰਾਸਪੈਕਟਸ : 'ਡਾਰਕਨਿੰਗ ਸਕਾਈਜ਼' ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਵਿੱਤੀ ਸਾਲ (2018-19) 'ਚ ਜ਼ਿਆਦਾਤਰ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਦੀ ਰਫਤਾਰ ਹੌਲੀ ਰਹੇਗੀ। ਉੱਧਰ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ) ਨੂੰ ਲਾਗੂ ਕਰਨ ਦੇ ਮੋਦੀ ਸਰਕਾਰ ਦੇ ਫੈਸਲੇ ਨੂੰ ਵਰਲਡ ਬੈਂਕ ਦੀ ਰਿਪੋਰਟ 'ਚ ਪ੍ਰਸੰਸਾਯੋਗ ਦੱਸਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਜੀ.ਐੱਸ.ਟੀ. ਦੀ ਸ਼ੁਰੂਆਤ ਅਤੇ ਨੋਟਬੰਦੀ ਦੇ ਫੈਸਲੇ ਨੇ ਗੈਰ-ਰਸਮੀ ਅਤੇ ਰਸਮੀ ਖੇਤਰ 'ਚ ਬਦਲਨ ਦਾ ਕੰਮ ਕੀਤਾ ਹੈ।


Aarti dhillon

Content Editor

Related News