ਬਾਜ਼ਾਰ ਦੀ ਸ਼ੁਰੂਆਤ ਤੇਜ਼ੀ ਦੇ ਨਾਲ, ਸੈਂਸੈਕਸ 31000 ਦੇ ਕਰੀਬ ਖੁੱਲ੍ਹਿਆ

Thursday, Jun 29, 2017 - 10:02 AM (IST)

ਬਾਜ਼ਾਰ ਦੀ ਸ਼ੁਰੂਆਤ ਤੇਜ਼ੀ ਦੇ ਨਾਲ, ਸੈਂਸੈਕਸ 31000 ਦੇ ਕਰੀਬ ਖੁੱਲ੍ਹਿਆ

ਨਵੀਂ ਦਿੱਲੀ—ਕਾਰੋਬਾਰ ਦੇ ਵਿਚਕਾਰ ਅੱਜ ਘਰੇਲੂ ਸਟਾਕ ਮਾਰਕਿਟ ਦੀ ਸ਼ੁਰੂਆਤ ਤੇਜ਼ੀ ਦੇ ਨਾਲ ਹੋਈ ਹੈ। ਚੌਤਰਫਾ ਖਰੀਦਾਰੀ ਦੇ ਚੱਲਦੇ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 77 ਅੰਕ ਵੱਧ ਕੇ 30912 'ਤੇ ਜਦਕਿ ਨਿਫਟੀ 53 ਅੰਕ ਚੜ੍ਹ ਕੇ 9545 'ਤੇ ਖੁੱਲ੍ਹਿਆ ਹੈ। ਬੈਂਕ, ਆਟੋ, ਮੀਡੀਆ, ਆਈ. ਟੀ., ਮੈਟਲ, ਐਫ. ਐਮ. ਸੀ. ਜੀ., ਰਿਐਲਟੀ, ਆਇਲ ਐਂਡ ਗੈਸ, ਕੰਜ਼ਿਊਮਰ ਡਿਊਰੇਬਲਸ, ਕੈਪੀਟਲ ਗੁਡਸ ਅਤੇ ਪਾਵਰ ਸ਼ੇਅਰਾਂ 'ਚ ਖਰੀਦਾਰੀ ਨਾਲ ਮਾਰਕਿਟ ਨੂੰ ਸਪੋਰਟ ਮਿਲੀ ਹੈ। ਫਿਲਹਾਲ ਸੈਂਸੈਕਸ 154 ਅੰਕ ਵੱਧ ਕੇ 30,989 ਅੰਕ 'ਤੇ ਅਤੇ ਨਿਫਟੀ 53 ਅੰਕ ਦੀ ਤੇਜ਼ੀ ਦੇ ਨਾਲ 9545 ਅੰਕ ਕਾਰੋਬਾਰ ਕਰ ਰਿਹਾ ਹੈ। 


Related News