ਮਿਊਚੁਅਲ ਫੰਡ ਸਕੀਮ ਦੇ ਨਾਲ ਹੁਣ ਨਹੀਂ ਮਿਲੇਗਾ ਕੋਈ ਵਾਧੂ ਪ੍ਰੋਡਕਟ, ਸੇਬੀ ਨੇ ਲਾਈ ਰੋਕ

06/21/2022 10:40:52 PM

ਨਵੀਂ ਦਿੱਲੀ (ਭਾਸਾ)–ਸਕਿਓਰਿਟੀਜ਼ ਰੈਗੂਲੇਟਰੀ ਬੋਰਡ ਆਫ ਇੰਡੀਆ (ਸੇਬੀ) ਨੇ ਭਾਰਤ ’ਚ ਮਿਊਚੁਅਲ ਫੰਡਸ ਦੇ ਸੰਗਠਨ ਨੂੰ ਨਿਰਦੇਸ਼ ਦਿੱਤਾ ਕਿ ਕੋਈ ਵੀ ਮਿਊਚੁਅਲ ਫੰਡ (ਐੱਮ. ਐੱਫ.) ਹਾਊਸ ਬੰਡਲਡ ਇੰਸ਼ੋਰੈਂਸ ਪ੍ਰੋਡਕਟ ਨਹੀਂ ਵੇਚੇਗਾ। ਸੇਬੀ ਨੇ ਸੰਗਠਨ ਨੂੰ ਇਹ ਸੂਚਨਾ ਸਾਰੇ ਐੱਮ. ਐੱਫ. ਪ੍ਰੋਵਾਈਡਰਸ ਤੱਕ ਪਹੁੰਚਾਉਣ ਨੂੰ ਕਿਹਾ ਹੈ।ਬੰਡਲ ਪ੍ਰੋਡਕਟਸ ਨਾ ਵੇਚਣ ਦਾ ਅਰਥ ਹੈ ਕਿ ਕੋਈ ਮਿਊਚੁਅਲ ਫੰਡ ਯੋਜਨਾ ਨਾਲ ਕੋਈ ਹੋਰ ਪ੍ਰੋਡਕਟ ਜਾਂ ਬੈਨੇਫਿਟ ਨਹੀਂ ਵੇਚਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮਿਊਚੁਅਲ ਫੰਡ ਕੰਪਨੀਆਂ ਨਿਵੇਸ਼ਕਾਂ ਤੋਂ ਲੰਮੀ ਮਿਆਦ ਦਾ ਨਿਵੇਸ਼ ਕਰਵਾਉਣ ਲਈ ਇੰਸ਼ੋਰੈਂਸ ਦੇ ਰਹੀਆਂ ਸਨ।

ਇਹ ਵੀ ਪੜ੍ਹੋ : ਜੇ ਟਾਟਾ ਏਅਰ ਇੰਡੀਆ ਨੂੰ ਨਾ ਚਲਾ ਸਕਿਆ ਤਾਂ ਭਾਰਤ ’ਚ ਉਸ ਨੂੰ ਕੋਈ ਹੋਰ ਨਹੀਂ ਚਲਾ ਸਕਦਾ : ਟਿਮ ਕਲਾਰਕ

ਪਿਛਲੇ ਕਾਫੀ ਸਮੇਂ ਤੋਂ ਕੰਪਨੀਆਂ ਅਪਣਾ ਰਹੀਆਂ ਹਨ ਇਹ ਤਰੀਕਾ
ਇਕ ਦਹਾਕੇ ਤੋਂ ਵੱਧ ਸਮੇਂ ਤੋਂ ਮਿਊਚੁਅਲ ਫੰਡ ਹਾਊਸ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ (ਐੱਸ. ਆਈ. ਪੀ.) ਨਾਲ ਬੰਡਲ ਇੰਸ਼ੋਰੈਂਸ ਦੀ ਪੇਸ਼ਕਸ਼ ਕਰ ਰਹੇ ਹਨ। ਮਿਊਚੁਅਲ ਫੰਡ ਨਿਵੇਸ਼ ’ਚ ਰਿਟਰਨ ਜਮ੍ਹਾ ਰਾਸ਼ੀ ਅਤੇ ਮਿਆਦ ’ਤੇ ਨਿਰਭਰ ਕਰਦਾ ਹੈ। ਅਜਿਹੇ ’ਚ ਕੋਈ ਫੰਡ ਹਾਊਸ ਲੁਭਾਉਣੇ ਬੰਡਲ ਪ੍ਰੋਡਕਟਸ ਦੇ ਬਦਲ ਫੰਡ ਦੀ ਮਿਆਦ ’ਚ ਬਦਲਾਅ ਕਰਦੇ ਹਨ। ਫੰਡ ਉਨ੍ਹਾਂ ਲੋਕਾਂ ਨੂੰ ਇਹ ਵਾਧੂ ਬੈਨੇਫਿਟ ਦਿੰਦੇ ਹਨ ਜੋ ਮਿਆਦ ਬਦਲਾਅ ਵਾਲੀ ਸ਼ਰਤ ਨੂੰ ਮੰਨਦੇ ਹਨ। ਆਮ ਤੌਰ ’ਤੇ 3 ਸਾਲਾਂ ’ਚ ਜਮ੍ਹਾ ਰਾਸ਼ੀ ਐੱਸ. ਆਈ. ਪੀ. ਅਮਾਊਂਟ ਦਾ 100 ਤੋਂ 120 ਗੁਣਾ ਵੱਧ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਦੱਖਣੀ ਕੋਰੀਆ ਨੇ ਪਹਿਲੀ ਵਾਰ ਸਵਦੇਸ਼ੀ ਪੁਲਾੜ ਰਾਕੇਟ ਦਾ ਕੀਤਾ ਸਫ਼ਲ ਪ੍ਰੀਖਣ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar