ਭਾਰਤ ਉੱਭਰਦੇ ਬਾਜ਼ਾਰਾਂ ਦੀ ਸੂਚੀ ''ਚ ਚੋਟੀ ''ਤੇ

06/28/2017 5:10:37 AM

ਮੁੰਬਈ — ਇਸ ਸਾਲ ਜਨਵਰੀ ਤੋਂ ਇਮਰਜ਼ਿੰਗ ਮਾਰਕਿਟ 'ਚ ਭਾਰਤ 'ਚ ਸਭ ਤੋਂ ਵਧ ਪੈਸਾ ਇਕਵਟੀ ਰੂਟ ਤੋਂ ਜੁਟਾਇਆ ਗਿਆ ਹੈ। ਹੁਣ ਤੱਕ ਸ਼ੇਅਰ ਵੇਚ ਕੇ ਪੈਸਾ ਜੁਟਾਉਣ ਦੇ ਮਾਮਲੇ 'ਚ ਭਾਰਤ ਦੁਨੀਆਂ 'ਚ ਦੂਸਰੇ ਨੰਬਰ 'ਤੇ ਪਹੁੰਚ ਗਿਆ ਹੈ। ਇਸ ਮਾਮਲੇ 'ਚ ਭਾਰਤ ਚੀਨ, ਦੱਖਣੀ ਕੋਰੀਆ ਅਤੇ ਬ੍ਰਾਜ਼ੀਲ ਤੋਂ ਅੱਗੇ ਹੈ। ਬਲੂਮਬਰਗ ਦੇ ਡੇਟਾ ਅਨੁਸਾਰ, ਇੰਡੀਅਨ ਇਕਵਟੀ ਕੈਪੀਟਲ ਮਾਰਕਿਟ (ਈ.ਸੀ.ਐੱਮ) ਡੀਲਸ ਜ਼ਰੀਏ ਇਸ ਸਾਲ ਹੁਣ ਤੱਕ 10.1 ਅਰਬ ਡਾਲਰ ਦੀ ਰਕਮ ਇਕੱਠੀ ਕੀਤੀ ਗਈ ਹੈ। ਇਹ ਰਕਮ ਆਈਪੀਓ, ਫਾਲੋ ਆਨ ਪਬਲਿਕ ਆਫਰਿੰਗਸ (ਆਈਪੀਓ) ਅਤੇ ਕੁਆਲੀਫਾਈਡ ਇੰਸਟੀਟਿਊਸ਼ਨਲ ਪਲੇਸਮੇਂਟਸ (ਕਿਊਆਈਪੀ) ਤੋਂ ਇਕੱਠੀ ਕੀਤੀ ਗਈ ਹੈ। ਇਸ ਤੋਂ ਬਾਅਦ 9.54 ਅਰਬ ਡਾਲਰ ਨਾਲ ਚੀਨ ਦੂਸਰੇ ਸਥਾਨ 'ਤੇ ਹੈ। ਦੱਖਣੀ ਕੋਰੀਆ ਦੀਆਂ ਕੰਪਨੀਆਂ ਨੇ ਈਸੀਐੱਮ ਰੂਟ ਨਾਲ 6.77 ਅਰਬ ਡਾਲਰ ਦੀ ਰਕਮ ਇਕੱਠੀ ਕੀਤੀ ਹੈ। 
ਭਾਰਤ 'ਚ ਪਿਛਲੇ ਸਾਲ ਦੀ ਪਹਿਲੀ ਛਿਮਾਹੀ 'ਚ ਵੀ ਈਸੀਐੱਮ ਰੂਟ ਤੋਂ ਤਕਰੀਬਨ ਇੰਨਾ ਹੀ ਪੈਸਾ ਇਕੱਠਾ ਕੀਤਾ ਗਿਆ ਸੀ। ਮਰਚੇਂਟ ਬੈਂਕਰਾਂ ਦਾ ਕਹਿਣਾ ਹੈ ਕਿ ਇਸ ਸਾਲ ਇਕਵਟੀ ਰੂਟ ਨਾਲ 20 ਅਰਬ ਡਾਲਰ ਤੋਂ ਵਧ ਰਕਮ ਭਾਰਤੀ ਕੰਪਨੀਆਂ ਜੁਟਾ ਸਕਦੀਆਂ ਹਨ। ਵਿਦੇਸ਼ੀ ਅਤੇ ਘਰੇਲੂ ਨਿਵੇਸ਼ ਵਧਣ ਨਾਲ ਭਾਰਤੀ ਸ਼ੇਅਰ ਬਾਜ਼ਾਰ ਇਸ ਸਾਲ ਨਵੀਂ ਉੱਚਾਈ 'ਤੇ ਪਹੁੰਚ ਗਿਆ ਹੈ। ਇਸ ਮਾਮਲੇ 'ਚ ਪੂਰੀ ਦੁਨੀਆਂ ਭਰ 'ਚ ਭਾਰਤ ਛੇਵੇਂ ਨੰਬਰ 'ਤੇ ਹੈ ਅਤੇ ਸਿਰਫ ਅਮਰੀਕਾ, ਕੈਨੇਡਾ, ਬ੍ਰਿਟੇਨ, ਜਾਪਾਨ ਅਤੇ ਫਰਾਂਸ ਪਿੱਛੇ ਹਨ।