ਵਿਪਰੋ ਨੇ ਕਿਹਾ, ਸਾਈਬਰ ਹਮਲੇ ਨਾਲ ਪ੍ਰਮੁੱਖ ਕਾਰੋਬਾਰੀ ਗਤੀਵਿਧਿਆਂ ''ਤੇ ਅਸਰ ਨਹੀਂ

04/20/2019 4:01:53 PM

ਨਵੀਂ ਦਿੱਲੀ — ਵਿਪਰੋ ਲਿਮਟਿਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਦੇ ਕੁਝ ਕਰਮਚਾਰੀਆਂ ਦੇ ਈ-ਮੇਲ 'ਤੇ ਸਾਈਬਰ ਹਮਲੇ ਕਾਰਨ ਮਹੱਤਵਪੂਰਣ ਕਾਰੋਬਾਰੀ ਗਤੀਵਿਧਿਆਂ 'ਤੇ ਅਸਰ ਨਹੀਂ ਪਿਆ ਹੈ ਅਤੇ ਕੰਪਨੀ ਨੇ ਇਸ ਤੋਂ ਨਿਪਟਣ ਲਈ ਉਪਾਅ ਕੀਤੇ ਹਨ। ਸ਼ੇਅਰ ਬਜ਼ਾਰ ਨੂੰ ਦਿੱਤੀ ਗਈ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਉਹ 10 ਦਿਨ ਪਹਿਲਾਂ ਕੁਝ ਕਰਮਚਾਰੀਆਂ ਦੇ ਈ-ਮੇਲ 'ਤੇ ਸੇਧਮਾਰੀ ਦੇ ਮਾਮਲੇ 'ਚ ਨੈਟਵਰਕ 'ਤੇ ਸੰਭਾਵੀ ਸ਼ੱਕੀ ਗਤੀਵਿਧਿਆਂ ਤੋਂ ਜਾਣੂ ਹਾਂ। ਉਸਦੇ ਕੁਝ ਕਰਮਚਾਰੀਆਂ ਦੇ ਈ-ਮੇਲ ਖਾਤਿਆਂ 'ਚ ਝਾਂਸਾ ਦੇ ਕੇ ਸੰਨ੍ਹ ਲਗਾਉਣ ਨੂੰ ਲੈ ਕੇ ਵੱਡੀ ਮੁਹਿੰਮ ਚਲਾਈ ਗਈ। 
ਵਿਪਰੋ ਨੇ ਕਿਹਾ, ' ਮਾਮਲੇ ਦਾ ਪਤੇ ਲੱਗਣ ਦੇ ਬਾਅਦ ਕੰਪਨੀ ਨੇ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੈ। ਅਸੀਂ ਤਤਕਾਲ ਜਾਂਚ ਸ਼ੁਰੂ ਕੀਤੀ ਅਤੇ ਪ੍ਰਭਾਵਿਤ ਉਪਯੋਗਕਰਤਾਵਾਂ ਦੀ ਪਛਾਣ ਕੀਤੀ ਅਤੇ ਸੰਭਾਵੀ ਜੋਖਮ ਨੂੰ ਰੋਕਣ ਜਾਂ ਉਸ ਨੂੰ ਘੱਟ ਕਰਨ ਲਈ ਉਪਾਅ ਕੀਤੇ।' ਕੰਪਨੀ ਨੇ ਇਹ ਵੀ ਕਿਹਾ ਕਿ ਮਾਪਦੰਡ ਦੇ ਤਹਿਤ ਅਸੀਂ ਉਨ੍ਹਾਂ ਗਾਹਕਾਂ ਨੂੰ ਸੂਚਿਤ ਕੀਤਾ ਅਤੇ ਇਹ ਸੁਨਿਸ਼ਚਿਤ ਕੀਤਾ ਕਿ ਉਸਦਾ ਕੋਈ ਪ੍ਰਭਾਵ ਨਾ ਪਵੇ। ਵਿਪਰੋ ਨੇ ਕਿਹਾ, 'ਅਸੀਂ ਇਹ ਸਪੱਸ਼ਟ ਕਰਨਾ ਚਾਹਾਂਗਾ ਕਿ ਇਸ ਮਾਮਲੇ ਦਾ ਅਸਰ ਕੰਪਨੀ ਦੀਆਂ ਮਹੱਤਵਪੂਰਣ ਗਤੀਵਿਧਿਆਂ 'ਤੇ ਨਹੀਂ ਪਵੇਗਾ।'