ਵਿਪ੍ਰੋ ਨੇ ਥਿਏਰੀ ਡੇਲਾਪੋਰਟ ਨੂੰ ਆਪਣਾ CEO ਕੀਤਾ ਨਿਯੁਕਤ

05/30/2020 1:43:19 AM

ਨਵੀਂ ਦਿੱਲੀ- ਆਈ.ਟੀ. ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਪ੍ਰਮੁੱਖ ਕੰਪਨੀ ਵਿਪ੍ਰੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਕੈਪਜੇਮਿਨੀ ਸਮੂਹ ਦੇ ਥਿਏਰੀ ਡੇਲਾਪੋਰਟ ਨੂੰ ਆਪਣਾ ਮੁੱਖ ਕਾਰਜਕਾਰਜੀ ਅਧਿਕਾਰੀ (ਸੀ.ਈ.ਓ.) ਅਤੇ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ 6 ਜੁਲਾਈ ਤੋਂ ਪ੍ਰਭਾਵੀ ਹੋਵੇਗੀ। ਕੰਪਨੀ ਨੇ ਇਸ ਸਾਲ ਜਨਵਰੀ 'ਚ ਕਿਹਾ ਸੀ ਕਿ ਉਸ ਦੇ ਸੀ.ਈ.ਓ. ਅਤੇ ਪ੍ਰਬੰਧ ਨਿਰਦੇਸ਼ ਆਬਿਦਅਲੀ ਜ਼ੈੱਡ ਨੀਮਚਵਾਲਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।

ਨੀਮਚਵਾਲਾ ਇਕ ਜੂਨ ਨੂੰ ਸੀ.ਈ.ਓ. ਅਤੇ ਐੱਮ.ਡੀ. ਤੋਂ ਆਪਣਾ ਅਹੁਦਾ ਛੱਡ ਦੇਣਗੇ। ਵਿਪ੍ਰੋ ਨੇ ਇਕ ਬਿਆਨ 'ਚ ਕਿਹਾ ਕਿ ਰਿਸ਼ਦ ਪ੍ਰੇਮਜੀ ਪੰਜ ਜੁਲਾਈ ਤਕ ਕੰਪਨੀ ਦਾ ਕੰਮਕਾਜ ਦੇਖਣਗੇ। ਬਿਆਨ 'ਚ ਕਿਹਾ ਗਿਆ ਹੈ ਕਿ ਹਾਲ ਤਕ ਥਿਏਰੀ ਡੇਲਾਪੋਰਟ ਕੈਪਜੇਮਿਨ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਇਸ ਦੇ ਕਾਰਜਕਾਰੀ ਬੋਰਡ ਦੇ ਮੈਂਬਰ ਸਨ। ਕੈਪਜੇਮਿਨੀ ਨਾਲ ਆਪਣੇ 25 ਸਾਲ ਦੇ ਕਰੀਅਰ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਨ ਭੂਮੀਕਾ ਨਿਭਾਈਆਂ ਹਨ।

Karan Kumar

This news is Content Editor Karan Kumar