ਖਰਾਬ ਪ੍ਰਦਰਸ਼ਨ ਕਾਰਨ ਵਿਪਰੋ ਨੇ ਇਕੱਠੇ 800 ਲੋਕਾਂ ਨੂੰ ਨੌਕਰੀ ਤੋਂ ਕੱਢਿਆ

01/22/2023 11:56:50 AM

ਬੈਂਗਲੁਰੂ- ਇਨ੍ਹਾਂ ਦਿਨਾਂ ’ਚ ਟੈੱਕ ਕੰਪਨੀਆਂ ਤੋਂ ਲੋਕਾਂ ਨੂੰ ਕੱਢਣ ਦਾ ਇਕ ਨਵਾਂ ਟਰੈਂਡ ਚੱਲ ਗਿਆ ਹੈ। ਇਹ ਕੰਪਨੀਆਂ ਕਦੇ ਕਾਰਨ ਦੱਸ ਕੇ ਤਾਂ ਕਦੇ ਧਮਕੀ ਦੇ ਕੇ ਨੌਕਰੀ ਤੋਂ ਬਾਹਰ ਕਰ ਦੇ ਰਹੀਆਂ ਹਨ। ਇਸ ਕੜੀ ’ਚ ਭਾਰਤ ਦੀ ਇਕ ਕੰਪਨੀ ਵਿਪਰੋ ਦਾ ਨਾਂ ਜੁੜ ਗਿਆ ਹੈ। ਵਿਪਰੋ ਨੇ ਇਕ ਅੰਤ੍ਰਿਕ ਪ੍ਰੀਖਣ ’ਚ ਖਰਾਬ ਪ੍ਰਦਰਸ਼ਨ ਕਾਰਨ 800 ਫਰੈਸ਼ਰ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਵਿਪਰੋ ਵੱਲੋਂ ਆਪਣੇ ਲਈ ਨਿਰਧਾਰਿਤ ਕੀਤੇ ਜਾਣ ਵਾਲੇ ਮਾਪਦੰਡਾਂ ਦੇ ਅਨੁਕੂਲ ਹੋਣ ਦੀ ਕਰਮਚਾਰੀਆਂ ਤੋਂ ਉਮੀਦ ਕੀਤੀ ਜਾਂਦੀ ਹੈ। ਇਸ ਦੀ ਪਰਖ ਲਈ ਇਕ ਟੈਸਟ ਲਿਆ ਜਾਂਦਾ ਹੈ, ਜੋ ਲੋਕ ਉਸ ਨੂੰ ਕਲੀਅਰ ਨਹੀਂ ਕਰਦੇ ਹਨ, ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ ਹੈ। ਦੱਸ ਦੇਈਏ ਕੰਪਨੀ ਦਾ ਦਾਅਵਾ ਹੈ ਕਿ ਕੱਢੇ ਜਾਣ ਵਾਲੇ ਲੋਕਾਂ ਦੀ ਗਿਣਤੀ 800 ਤੋਂ ਘਟ ਹੈ। ਹਾਲਾਂਕਿ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਕੰਪਨੀ ਵੱਲੋਂ ਬਰਖਾਸਤ ਕਰਮਚਾਰੀਆਂ ਨੂੰ ਭੇਜੇ ਗਏ ਟਰਮੀਨੇਸ਼ਨ ਲੈਟਰ ਨੂੰ ਦੇਖਣ ’ਤੇ ਪਤਾ ਚਲਿਆ ਕਿ ਵਿਪਰੋ ਵੱਲੋਂ ਜਾਰੀ ਕੀਤੇ ਗਏ ਪੱਤਰ ’ਚ ਕਿਹਾ ਗਿਆ ਹੈ ਕਿ ਪ੍ਰੀਖਣ ’ਤੇ ਖਰਚ ਕੀਤੇ ਗਏ 75,000 ਰੁਪਏ ਦਾ ਭੁਗਤਾਨ ਕਰਨ ਲਈ ਕਰਮਚਾਰੀ ਉਤਰਦਾਈ ਸਨ ਪਰ ਕੰਪਨੀ ਨੇ ਉਸ ਨੂੰ ਮੁਆਫ ਕਰ ਦਿੱਤਾ ਹੈ। ਇਕ ਫਰੈਸ਼ਰ ਨੇ ਜਿਸ ਨੂੰ ਵਿਪਰੋ ’ਚ ਖਰਾਬ ਪ੍ਰਦਰਸ਼ਨ ਕਾਰਨ ਨੌਕਰੀ ਤੋਂ ਕੱਢ ਦਿੱਤਾ ਸੀ, ਨੇ ਇਕ ਮੀਡੀਆ ਸੰਸਥਾਨ ਨਾਲ ਗੱਲਬਾਤ ’ਚ ਕਿਹਾ,‘‘ਮੈਨੂੰ ਜਨਵਰੀ 2022 ’ਚ ਇਕ ਆਫਰ ਲੈਟਰ ਮਿਲਿਆ ਸੀ ਪਰ ਮਹੀਨਿਆਂ ਦੀ ਦੇਰੀ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਆਨਬੋਰਜ ਕਰ ਲਿਆ ਅਤੇ ਹੁਣ ਇਹ ਟੈਸਟ ਦਾ ਬਹਾਨਾ ਬਣਾ ਕੇ ਮੈਨੂੰ ਨੌਕਰੀ ਤੋਂ ਕੱਢ ਰਹੇ ਹਨ?’’
ਇਸ ਮਹੀਨੇ ਦੀ ਸ਼ੁਰੂਆਤ ’ਚ ਵਿਪਰੋ ਨੇ ਆਪਣੇ ਤਿਮਾਹੀ ਫੈਸਲਿਆਂ ਦੀ ਸੂਚਨਾ ਜਾਰੀ ਕੀਤੀ ਸੀ। ਕੰਪਨੀ ਨੇ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ 2,969 ਕਰੋੜ ਰੁਪਏ ਦੀ ਤੁਲਨਾ ’ਚ ਸ਼ੁੱਧ ਲਾਭ ’ਚ 2.8 ਫੀਸਦੀ ਦੇ ਵਾਧੇ ਨਾਲ 3,052.90 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੱਸ ਦੇਈਏ ਕੰਪਨੀ ਲਗਾਤਾਰ ਲਾਭ ਕਮਾ ਰਹੀ ਹੈ ਪਰ ਉਸ ਦੇ ਬਾਵਜੂਦ ਵੀ ਉਹ ਬਾਕੀ ਕੰਪਨੀਆਂ ਦੀ ਤਰ੍ਹਾਂ ਛਾਂਟੀ ਕਰਨ ’ਤੇ ਉਤਾਰੋ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon