ਵਿਪਰੋ ਦੇ CEO ਨੀਮਚਵਾਲਾ ਨੇ ਦਿੱਤਾ ਅਸਤੀਫਾ, ਦੱਸੀ ਇਹ ਵਜ੍ਹਾ

01/31/2020 11:54:38 AM

ਨਵੀਂ ਦਿੱਲੀ — ਦੇਸ਼ ਦੀ ਦਿੱਗਜ ਆਈ.ਟੀ. ਕੰਪਨੀ ਵਿਪਰੋ ਦੇ CEO ਅਤੇ MD ਆਬਿਦਾਲੀ ਜੇਡ ਨੀਮਚਵਾਲਾ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ BSE ਫਾਇਲਿੰਗ 'ਚ ਕਿਹਾ ਹੈ ਕਿ ਨਵੇਂ CEO ਅਤੇ MD ਮਿਲਣ ਤੱਕ ਨੀਮਚਵਾਲਾ ਆਪਣੇ ਅਹੁਦੇ 'ਤੇ ਬਣੇ ਰਹਿਣਗੇ। ਇਸ ਦੇ ਨਾਲ ਹੀ ਕੰਪਨੀ ਨੇ ਨਵੇਂ CEO ਅਤੇ MD ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪਰਿਵਾਰਕ ਕਾਰਨਾਂ ਕਰਕੇ ਦਿੱਤਾ ਅਸਤੀਫਾ

BSE ਫਾਇਲਿੰਗ 'ਚ ਵਿਪਰੋ ਨੇ ਕਿਹਾ ਹੈ ਕਿ ਨੀਮਚਵਾਲਾ ਨੇ ਪਰਿਵਾਰਕ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ਨਵੇਂ ਸੀ.ਈ.ਓ. ਅਤੇ ਐਮ.ਡੀ. ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਿਆਨ ਵਿਚ ਕੰਪਨੀ ਦੇ ਚੇਅਰਮੈਨ ਰਿਸ਼ਦ ਪ੍ਰੇਮਜੀ ਨੇ ਨੀਮਚਵਾਲਾ ਦੀ ਅਗਵਾਈ ਅਤੇ ਕੰਪਨੀ ਦੇ ਹਿੱਤ 'ਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਹੈ।

ਰਿਸ਼ਦ ਪ੍ਰੇਮਜੀ ਨੇ ਕਿਹਾ ਹੈ ਕਿ ਬੀਤੇ ਚਾਰ ਸਾਲ 'ਚ ਨੀਮਚਵਾਲਾ ਨੇ ਮਜ਼ਬੂਤ ਮਾਈਂਡਸੈੱਟ ਅਤੇ ਗਲੋਬਲ ਪੱਧਰ 'ਤੇ ਡਿਜੀਟਲ ਕਾਰੋਬਾਰ ਨੂੰ ਵਧਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਨੀਮਚਵਾਲਾ ਨੇ ਕਿਹਾ ਕਿ ਉਨ੍ਹਾਂ ਲਈ ਵਿਪਰੋ 'ਚ ਸੇਵਾ ਦੇਣਾ ਮਾਣ ਵਾਲੀ ਗੱਲ ਰਹੀ ਹੈ। ਉਨ੍ਹਾਂ ਨੇ ਇਸ ਲਈ ਅਜੀਮ ਪ੍ਰੇਮਜੀ, ਬੋਰਡ ਆਫ ਡਾਇਰੈਕਟਰਸ , ਆਪਣੇ ਸਹਿ-ਕਰਮਚਾਰੀਆਂ ਨੂੰ ਸਹਿਯੋਗ ਲਈ ਧੰਨਵਾਦ ਦਿੱਤਾ ਹੈ।


Related News