ਚੜ੍ਹਦੇ ਸਿਆਲ ਮੀਂਹ ਨੇ ਵਧਾਈ ਮਹਿੰਗਾਈ, ਆਲੂ ਤੇ ਚੌਲਾਂ ਦੀਆਂ ਕੀਮਤਾਂ 12 ਫ਼ੀਸਦੀ ਵਧੀਆਂ

11/30/2023 10:42:12 AM

ਨਵੀਂ ਦਿੱਲੀ (ਇੰਟ.)– ਸਰਦੀ ਦੇ ਮੌਸਮ ਵਿਚ ਮੈਦਾਨੀ ਇਲਾਕਿਆਂ ਵਿਚ ਰੁਕ-ਰੁਕ ਪੈ ਰਿਹਾ ਮੀਂਹ ਝੋਨੇ ਅਤੇ ਆਲੂ ਲਈ ਭਾਰੀ ਤਬਾਹੀ ਦਾ ਕੰਮ ਕਰ ਰਿਹਾ ਹੈ। ਇਸ ਕਾਰਨ ਮਹਿੰਗਾਈ ਵਧਣ ਦੇ ਆਸਾਰ ਹਨ। ਮੀਂਹ ਕਾਰਨ ਝੋਨੇ ਅਤੇ ਆਲੂ ਦੀ ਖੇਤੀ ’ਚ ਰੁਕਾਵਟ ਆ ਰਹੀ ਹੈ ਅਤੇ ਦੋਵੇਂ ਹੀ ਭਾਰਤੀ ਰਸੋਈ ਦਾ ਅਨਿੱਖੜਵਾਂ ਅੰਗ ਹਨ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਬੀਤੇ ਕੁੱਝ ਮਹੀਨਿਆਂ ਵਿਚ ਇਨ੍ਹਾਂ ਦੀਆਂ ਕੀਮਤਾਂ ਕਾਫ਼ੀ ਵਧ ਚੁੱਕੀਆਂ ਹਨ। ਮੀਂਹ ਕਾਰਨ ਪੈਦਾ ਹੋ ਰਹੀ ਰੁਕਾਵਟ ਕਾਰਨ ਆਲੂ ਅਤੇ ਚੌਲਾਂ ਦੀਆਂ ਕੀਮਤਾਂ ਵਿਚ 12 ਫ਼ੀਸਦੀ ਤੱਕ ਦਾ ਵਾਧਾ ਦੇਖਿਆ ਗਿਆ ਹੈ। 

ਇਹ ਵੀ ਪੜ੍ਹੋ - ਸੋਨੇ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪੁੱਜੀ, ਚਾਂਦੀ 77,000 ਤੋਂ ਪਾਰ

ਸਰਕਾਰ ਨੇ ਚੌਲਾਂ ਦੀਆਂ ਕੀਮਤਾਂ ਕਾਬੂ ਵਿਚ ਰੱਖਣ ਲਈ ਦੇਸ਼ ਤੋਂ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ’ਤੇ 20 ਜੁਲਾਈ ਤੋਂ ਪਾਬੰਦੀ ਲਾਈ ਹੋਈ ਹੈ ਪਰ ਮੀਂਹ ਕਾਰਨ ਚੌਲਾਂ ਦੀਆਂ ਕੀਮਤਾਂ ਦੱਖਣੀ ਭਾਰਤ ਵਿਚ ਵਿਸ਼ੇਸ਼ ਤੌਰ ’ਤੇ 15 ਫ਼ੀਸਦੀ ਤੱਕ ਵਧ ਚੁੱਕੀਆਂ ਹਨ। ਕਰਨਾਟਕ ਵਿਚ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਜਿੱਥੇ ਸਾਉਣੀ ਦੀ ਫ਼ਸਲ ਵਿਚ ਚੌਲਾਂ ਦੀ ਪੈਦਾਵਾਰ ਨੂੰ ਘੱਟ ਕੀਤਾ ਹੈ। ਇਸ ਕਾਰਨ ਦੱਖਣੀ ਭਾਰਤ ਵਿਚ ਚੌਲਾਂ ਦੀ ਮੰਗ ਹੋਰ ਵਧ ਗਈ ਹੈ, ਜਦ ਕਿ ਅਕਤੂਬਰ ਅਤੇ ਨਵੰਬਰ ’ਚ ਪਏ ਮੀਂਹ ਕਾਰਨ ਆਲੂ ਦੀ ਫ਼ਸਲ ਬਾਜ਼ਾਰ ਵਿਚ ਨਹੀਂ ਆ ਸਕੀ ਹੈ। ਇਸ ਕਾਰਨ ਪੁਰਾਣੇ ਆਲੂ ਦੇ ਸਟਾਕ ਦੀਆਂ ਕੀਮਤਾਂ ਵਧ ਰਹੀਆਂ ਹਨ। ਆਮ ਤੌਰ ’ਤੇ ਦੀਵਾਲੀ ਦੇ ਕੋਲ ਬਾਜ਼ਾਰ ਵਿਚ ਨਵੇਂ ਆਲੂ ਦੀ ਫ਼ਸਲ ਆ ਜਾਂਦੀ ਹੈ।

ਇਹ ਵੀ ਪੜ੍ਹੋ - ਭਾਰਤਪੇ ਦੇ Ashneer Grover ਖ਼ਿਲਾਫ਼ ਦਿੱਲੀ ਹਾਈਕੋਰਟ ਸਖ਼ਤ, ਲਾਇਆ 2 ਲੱਖ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ

ਦੱਖਣੀ ਭਾਰਤ ’ਚ ਚੌਲਾਂ ਦੀ ਸਪਲਾਈ ’ਚ ਆਈ ਕਮੀ
ਮੀਂਹ ਕਾਰਨ ਦੱਖਣੀ ਭਾਰਤ ਵਿਚ ਚੌਲਾਂ ਦੀ ਸਪਲਾਈ ’ਚ ਕਮੀ ਆਈ ਹੈ, ਜਿਸ ਕਾਰਨ ਉਨ੍ਹਾਂ ਨੇ ਉੱਤਰੀ ਭਾਰਤ ਤੋਂ ਚੌਲਾਂ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਦੱਖਣੀ ਭਾਰਤੀ ਸੂਬੇ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਤੋਂ ਚੌਲਾਂ ਦੀ ਖਰੀਦ ਕਰ ਰਹੇ ਹਨ। ਇਸ ਕਾਰ ਪੂਰੇ ਦੇਸ਼ ਵਿਚ ਚੌਲਾਂ ਦੀਆਂ ਕੀਮਤਾਂ ਵਧ ਰਹੀਆਂ ਹਨ।

ਇਹ ਵੀ ਪੜ੍ਹੋ - ਭਾਰਤੀ ਬਰਾਮਦਕਾਰਾਂ ਨੇ ਚੀਨ 'ਤੇ ਰੱਖੀ ਨਜ਼ਰ, ਵਪਾਰ 'ਤੇ ਪੈ ਸਕਦੈ ਮਾੜਾ ਅਸਰ, ਜਾਣੋ ਕਿਉਂ

ਬਾਸਮਤੀ ਚੌਲ ਵੀ ਹੋਏ ਮਹਿੰਗੇ
ਖੁਸ਼ਬੂਦਾਰ ਬਾਸਮਤੀ ਚੌਲ ਵੀ ਮਹਿੰਗੇ ਹੋ ਰਹੇ ਹਨ। ਈ. ਟੀ. ਦੀ ਖਬਰ ਮੁਤਾਬਕ ਪੱਛਮੀ ਏਸ਼ੀਆਈ ਯਾਨੀ ਖਾੜੀ ਦੇਸ਼ਾਂ ਵਿਚ ਇਸ ਦੀ ਮੰਗ ਵਧਣਕਾਰਨ ਦੇਸ਼ ਤੋਂ ਇਸ ਦੀ ਬਰਾਮਦ ਵਧੀ ਹੈ, ਜਿਸ ਕਾਰਨ ਬਾਸਮਤੀ ਚੌਲਾਂ ਦੀ ਕੀਮਤ ’ਚ 10 ਫ਼ੀਸਦੀ ਦੀ ਤੇਜ਼ੀ ਦੇਖੀ ਗਈ ਹੈ। ਭਾਰਤ ਵਿਚ ਸਰਦੀਆਂ ਦੇ ਮੌਸਮ ’ਚ ਪੈ ਰਹੇ ਮੀਂਹ ਕਾਰਨ ਪ੍ਰਸ਼ਾਂਤ ਮਹਾਸਾਗਰ ਵਿਚ ਅਲ-ਨੀਨੋ ਦੀ ਸਥਿਤੀ ਦਾ ਬਣਨਾ ਹੈ। ਇਸ ਕਾਰਨ ਕੀਮਤਾਂ ’ਚ ਬੜ੍ਹਤ ਦਾ ਰੁਝਾਨ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਤੱਕ ਦੇਖੇ ਜਾਣ ਦਾ ਅਨੁਮਾਨ ਹੈ। ਇਸ ਦਾ ਅਸਰ ਹੁਣ ਅਪ੍ਰੈਲ-2024 ਵਿਚ ਨਵੀਂ ਫ਼ਸਲ ਆਉਣ ਤੋਂ ਬਾਅਦ ਹੀ ਘਟਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ - ਸੋਨੇ ਨੂੰ ਲੈ ਕੇ ਆਈ ਵੱਡੀ ਖ਼ਬਰ, 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur