ਕੱਚੇ ਤੇਲ ’ਤੇ ਵਿੰਡਫਾਲ ਟੈਕਸ ਹੋਇਆ ਅੱਧਾ, ਡੀਜ਼ਲ ਦੇ ਐਕਸਪੋਰਟ ’ਤੇ ਟੈਕਸ ਵੀ ਘਟਿਆ

12/02/2022 2:05:50 PM

ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਵੀਰਵਾਰ ਨੂੰ ਘਰੇਲੂ ਪੱਧਰ ’ਤੇ ਉਤਪਾਦਿਤ ਕੱਚੇ ਤੇਲ ’ਤੇ ਲਗਾਏ ਗਏ ਵਿੰਡਫਾਲ ਟੈਕਸ ਨੂੰ ਘਟਾ ਕੇ ਅੱਧਾ ਕਰ ਦਿੱਤਾ। ਨਾਲ ਹੀ ਡੀਜ਼ਲ ’ਤੇ ਲੱਗਣ ਵਾਲੇ ਟੈਕਸ ਨੂੰ ਵੀ ਘਟਾ ਦਿੱਤਾ ਗਿਆ ਹੈ। ਸੋਧੀਆਂ ਦਰਾਂ 2 ਦਸੰਬਰ ਤੋਂ ਲਾਗੂ ਹੋਣਗੀਆਂ। ਸਰਕਾਰੀ ਮਲਕੀਅਤ ਵਾਲੀ ਤੇਲ ਅਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ. ਸੀ.) ਵਰਗੀਆਂ ਕੰਪਨੀਆਂ ਵਲੋਂ ਕੱਢੇ ਗਏ ਕੱਚੇ ਤੇਲ ’ਚ ਵਿੰਡਫਾਲ ਟੈਕਸ ਨੂੰ ਮੌਜੂਦਾ 10,200 ਰੁਪਏ ਪ੍ਰਤੀ ਟਨ ਤੋਂ ਘਟਾ ਕੇ 4,900 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਸ਼ਹਿਰਾਂ 'ਚ ਲਾਂਚ ਹੋਵੇਗਾ RBI ਦਾ ਡਿਜੀਟਲ ਰੁਪਇਆ

ਇਕ ਸਰਕਾਰੀ ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿੱਤੀ ਗਈ। ਵਿੰਡਫਾਲ ਟੈਕਸ ਦੀ ਪੰਦਰਵਾੜਾ ਸਮੀਖਿਆ ਕਰਦੇ ਹੋਏ ਸਰਕਾਰ ਨੇ ਡੀਜ਼ਲ ਦੇ ਐਕਸਪੋਰਟ ’ਤੇ ਲਗਾਏ ਗਏ ਟੈਕਸ ਨੂੰ 10.5 ਰੁਪਏ ਪ੍ਰਤੀ ਲਿਟਰ ਤੋਂ ਘਟਾ ਕੇ 8 ਰੁਪਏ ਪ੍ਰਤੀ ਲਿਟਰ ਕਰ ਦਿੱਤਾ। ਇਸ ਟੈਕਸ ’ਚ 1.5 ਰੁਪਏ ਪ੍ਰਤੀ ਲਿਟਰ ਦਾ ਸੜਕ ਬੁਨਿਆਦੀ ਢਾਂਚਾ ਸੈੱਸ ਸ਼ਾਮਲ ਹੈ। ਪੈਟਰੋਲ ’ਤੇ ਵਿਸ਼ੇਸ਼ ਵਾਧੂ ਐਕਸਾਈਜ ਡਿਊਟੀ ਇਸ ਸਮੇਂ ਨਹੀਂ ਲਗਾਈ ਜਾ ਰਹੀ ਹੈ ਜਦ ਕਿ ਏ. ਟੀ. ਐੱਫ. ’ਤੇ ਇਹ 5 ਰੁਪਏ ਪ੍ਰਤੀ ਲਿਟਰ ਹੈ। ਜਦੋਂ ਇਸ ਸੈੱਸ ਨੂੰ ਪਹਿਲੀ ਵਾਰ ਲਾਗੂ ਕੀਤਾ ਗਿਆ ਸੀ ਤਾਂ ਡੀਜ਼ਲ ਅਤੇ ਏ. ਟੀ. ਐੱਫ. ਦੇ ਨਾਲ ਪੈਟਰੋਲ ਦੇ ਐਕਸਪੋਰਟ ’ਤੇ ਵੀ ਵਿੰਡਫਾਲ ਟੈਕਸ ਲਗਾਇਆ ਗਿਆ ਸੀ। ਹਾਲਾਂਕਿ ਬਾਅਦ ’ਚ ਪੰਦਰਵਾੜਾ ਸਮੀਖਿਆ ’ਚ ਪੈਟਰੋਲ ’ਤੇ ਟੈਕਸ ਹਟਾ ਦਿੱਤਾ ਗਿਆ।

ਇਹ ਵੀ ਪੜ੍ਹੋ : ਇਸ ਸਾਲ 8000 ਕਰੋੜਪਤੀਆਂ ਨੇ ਛੱਡਿਆ ਭਾਰਤ, ਦੇਸ਼ ਛੱਡਣ ਵਾਲੇ ਟਾਪ-5 ਦੇਸ਼ਾਂ 'ਚ ਸ਼ਾਮਲ ਰੂਸ-ਯੂਕਰੇਨ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur