ਮੈਲਬੌਰਨ ''ਚ 15 ਲੱਖ ਡਾਲਰ ਦੀ ਲਾਗਤ ਨਾਲ ਸਾਈਬਰ ਸੁਰੱਖਿਆ ਕੇਂਦਰ ਬਣਾਏਗੀ ਵਿਪਰੋ

12/04/2019 2:03:16 PM

ਮੈਲਬੌਰਨ — ਸੂਚਨਾ ਤਕਨਾਲੋਜੀ ਕੰਪਨੀ ਵਿਪਰੋ ਲਿਮਟਿਡ ਆਸਟਰੇਲੀਆ ਦੇ ਵਿਕਟੋਰੀਆ ਸੂਬੇ ਵਿਚ 1.5 ਲੱਖ ਡਾਲਰ ਦੀ ਲਾਗਤ ਨਾਲ ਇਕ ਆਧੁਨਿਕ ਸਾਈਬਰ ਸੁਰੱਖਿਆ ਕੇਂਦਰ ਬਣਾਉਣ ਵਾਲੀ ਹੈ। ਆਸਟਰੇਲੀਆ ਦੇ ਆਰਥਿਕ ਵਿਕਾਸ ਮੰਤਰੀ ਟਿਮ ਪੱਲਾਸ ਨੇ ਬੁੱਧਵਾਰ ਨੂੰ ਕਿਹਾ, 'ਮੈਲਬੌਰਨ ਆਸਟਰੇਲੀਆ ਦਾ ਪ੍ਰਮੁੱਖ ਤਕਨਾਲੋਜੀ ਸ਼ਹਿਰ ਹੈ ਅਤੇ ਅਸੀਂ ਭਾਰਤ ਦੀ ਸਿਖਰ ਦੀਆਂ ਆਈ.ਟੀ. ਕੰਪਨੀਆਂ ਵਿੱਚੋਂ ਇਕ ਵਿਪਰੋ ਦੇ ਇਸ ਪੁਨਰ ਨਿਵੇਸ਼ ਦਾ ਸਵਾਗਤ ਕਰਦੇ ਹਾਂ'।” ਦੱਖਣੀ ਮੈਲਬਰਨ ਵਿਚ ਬਣਨ ਵਾਲੇ ਇਸ ਨਵੇਂ ਕੇਂਦਰ ਨਾਲ ਸੰਗਠਨਾਂ ਨੂੰ ਸਾਈਬਰ ਹਮਲਿਆਂ ਤੋਂ ਸੁਰੱਖਿਆ ਮਿਲੇਗੀ ਅਤੇ ਤਕਨਾਲੋਜੀ ਦੇ ਖੇਤਰ ਵਿਚ ਸਥਾਨਕ ਲੋਕਾਂ ਲਈ ਨੌਕਰੀਆਂ ਪੈਦਾ ਹੋਣਗੀਆਂ। ਵਿਪਰੋ ਦੇ ਸੀਨੀਅਰ ਮੀਤ ਪ੍ਰਧਾਨ ਰਾਜਾ ਉਕਿਲ ਨੇ ਕਿਹਾ, 'ਮੈਲਬੌਰਨ 'ਚ ਇਸ ਕੇਂਦਰ ਦੀ ਸਥਾਪਨਾ ਨਾਲ ਸਥਾਨਕ ਪ੍ਰਤਿਭਾ ਦਾ ਲਾਭ ਲੈਣ ਅਤੇ ਉਨ੍ਹਾਂ ਨੂੰ ਖੇਤਰ ਦੀਆਂ ਸਾਈਬਰ ਸੁਰੱਖਿਆ ਜ਼ਰੂਰਤਾਂ ਲਈ ਮੁਹਾਰਤ ਪ੍ਰਦਾਨ ਕਰਨ ਪ੍ਰਤੀ ਵਿਪਰੋ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ'।