5 ਸਾਲ ''ਚ 7 ਲੱਖ ਨੌਕਰੀਆਂ ਲਿਆਵੇਗਾ : ਕੇਂਦਰ ਸਰਕਾਰ

10/17/2017 3:07:22 AM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਹੈ। ਸਾਲ 2019 'ਚ ਹੋਣ ਵਾਲੀਆਂ ਆਮ ਚੋਣਾਂ 'ਚ ਇਹ ਮੁੱਦਾ ਮੋਦੀ ਸਰਕਾਰ ਲਈ ਮੁਸੀਬਤ ਦਾ ਸਬੱਬ ਵੀ ਬਣ ਸਕਦਾ ਹੈ। ਹਾਲਾਂਕਿ ਇਸ 'ਚ ਰਾਹਤ ਦੀ ਖਬਰ ਭਾਰਤ ਨੂੰ ਅੱਖਾਂ ਵਿਖਾਉਣ ਵਾਲੇ ਚੀਨ ਤੋਂ ਆ ਰਹੀ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਰੋਜ਼ਗਾਰ ਦੇ ਮੋਰਚੇ 'ਤੇ ਮੋਦੀ ਸਰਕਾਰ 'ਡਰੈਗਨ' ਦਾ ਸਹਾਰਾ ਲੈ ਸਕਦੀ ਹੈ।
ਚੀਨ ਦੀ ਸੈਨੀ ਹੈਵੀ ਇੰਡਸਟਰੀ ਸਮੇਤ ਕਰੀਬ 600 ਕੰਪਨੀਆਂ ਭਾਰਤ 'ਚ ਲਗਭਗ 85 ਅਰਬ ਡਾਲਰ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਕੰਪਨੀਆਂ ਜਿਹੜੇ ਪ੍ਰੋਜੈਕਟਾਂ 'ਚ ਨਿਵੇਸ਼ ਕਰਨਗੀਆਂ, ਉਨ੍ਹਾਂ ਨਾਲ ਆਉਣ ਵਾਲੇ 5 ਸਾਲਾਂ 'ਚ ਦੇਸ਼ 'ਚ ਰੋਜ਼ਗਾਰ ਦੇ ਕਰੀਬ 7 ਲੱਖ ਮੌਕੇ ਪੈਦਾ ਹੋਣਗੇ। ਜੇਕਰ ਇਹ ਸਭ ਠੀਕ ਰਹਿੰਦਾ ਹੈ ਤਾਂ ਮੋਦੀ ਲਈ 2019 'ਚ ਜਿੱਤ ਦਾ ਰਾਹ ਆਸਾਨ ਹੋ ਸਕਦਾ ਹੈ।