ਜਾਣੋਂ ਕਿਉਂ ਨਹੀਂ ਰੋਕੀ ਜੇ.ਪੀ. ਫਲੈਟਸ ਦੀ ਈ.ਐੱਮ.ਆਈ !

08/19/2017 11:31:49 AM

ਨਵੀਂ ਦਿੱਲੀ— ਜੇ.ਪੀ ਦੇ ਫਲੈਟਸ. ਵਿਲਾ ਜਾਂ ਪਲਾਟ ਖਰੀਦਣ ਵਾਲਿਆਂ ਦੇ ਵਿਚ  ਉਲਝਣ ਚੱਲ ਰਹੀ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਉਹ ਈ.ਐੱਮ.ਆਈ ਦਈਏ ਜਾਂ ਨਾ। ਇਸ ਵਿਚ ਬੈਂਕਰਸ ਅਜਿਹੇ ਹੋਮ ਵਾਇਰਸ ਨੂੰ ਸਲਾਹ ਦੇ ਰਹੇ ਹਨ ਕਿ ਈ.ਐੱਮ.ਆਈ. ਰੋਕਨਾ ਕੋਈ ਵਿਕਲਪ ਨਹੀਂ ਹੈ। ਈ.ਐੱਮ.ਆਈ 'ਚ ਕਿਸੇ ਵੀ ਪ੍ਰਕਾਰ ਦੀ ਕਮੀ ਜਾਂ ਬਰੇਕ ਨਾਲ ਸਿਰਫ ਲੋਨ ਲੈਣ ਵਾਲਿਆਂ ਦੀ ਪ੍ਰੋਫਾਇਲ ਖਰਾਬ ਹੋਵੇਗੀ। ਇਕ ਪ੍ਰਾਈਵੇਟ ਬੈਂਕ ਦੇ ਹੋਮ ਫਾਇਨੈੱਸ ਬਿਜਨੈੱਸ ਹੇਡ ਦਾ ਕਹਿਣਾ ਹੈ ਕਿ ਅਜਿਹੇ 'ਚ ਬੈਂਕ ਉਸ ਗਾਹਕ ਨੂੰ ਅੱਗੇ ਲੋਨ ਜਾਂ ਕਰੇਡਿਟ ਕਾਰਡ ਨਹੀਂ ਦੇਣਗੇ।
ਦੱਸ ਦਈਏ ਕਿ ਕਰੇਡਿਟ ਇਨਫੋਰਮੇਸ਼ਨ ਬਿਊਰੋ ਬੈਂਕਾਂ ਦੇ ਆਪਸ 'ਚ ਸ਼ੇਅਰ ਕੀਤੇ ਹੋਏ ਡਾਟੇ ਦੇ ਆਧਾਰ 'ਤੇ ਲੋਨ ਲੈਣ ਵਾਲਿਆਂ ਦੀ ਪੇਮੇਂਟ ਹਿਸਟਰੀ ਤਿਆਰ ਕਰਦਾ ਹੈ। ਇਸ ਕਰੇਡਿਟ ਦੇ ਆਧਾਰ 'ਤੇ ਬੈਂਕ ਕਿਸੇ ਵੀ ਲੋਨ ਨੂੰ ਅਪੂਰਵ ਕਰਦੇ ਹਨ ਕਈ ਬਾਰ ਸਿਰਫ 250 ਰੁਪਏ ਵੀ ਬਕਾਇਆ ਹੋਣ 'ਤੇ ਲੋਨ ਕੈਂਸਲ ਹੋ ਜਾਂਦੇ ਹਨ। ਜਿੱਥੇ ਸਟੇਟ ਬੈਂਕ ਆਫ ਇੰਡੀਆ ਵਰਗੇ ਬੈਂਕਾਂ ਨੇ ਨੋਇਡਾ-ਗਰੇਟਰ ਨੋਈਡਾ ਅਤੇ ਤਾਜ ਐਕਸਪ੍ਰੈੱਸ ਨੇ ਪ੍ਰੋਜੈਕਟਸ ਦੇ ਲਈ ਲੋਨ ਦੇਣ 'ਚ ਸਾਵਧਾਨੀ ਬਰਤੀ ਉੱਥੇ ਐੱਚ.ਡੀ.ਐੱਫ.ਸੀ, ਆਈ.ਸੀ.ਆਈ.ਸੀ.ਆਈ. ਆਈ.ਈ.ਡੀ.ਆਈ. ਅਤੇ ਐਕਸਿਸ ਬੈਂਕ ਨੇ ਖੂਬ ਹੋਮ ਲੋਨ ਦਿੱਤੇ ਹਨ।
ਇਕ ਬੈਂਕਰ ਨੇ ਦੱਸਿਆ ਕਿ ਜਦੋਂ ਤੱਕ ਲੋਨ ਦੀਆਂ ਕਿਸ਼ਤਾਂ ਭਰੀਆਂ ਜਾਂਦੀਆਂ ਰਹਿਣਗੀਆਂ ਇਸ ਨੂੰ ਸਟੈਂਡਰਡ ਐਸੇਟ 'ਚ ਗਿਣਿਆ ਜਾਵੇਗਾ ਪਰ ਜੇਕਰ 90 ਦਿਨ੍ਹਾਂ ਤੱਕ ਕੋਈ ਵੀ ਈ.ਐੱਮ.ਆਈ ਨਹੀਂ ਦਿੱਤੀ ਗਈ ਤਾਂ ਇਸ ਨਾਨ ਪਰਫਾਮਿੰਗ ਐਸੇਟ 'ਚ ਗਿਨ ਲਿਆ ਜਾਵੇਗਾ। ਕਰਦਾਤਾਵਾਂ ਨੇ ਦੱਸਿਆ ਕਿ ਕਿਸੇ ਲੋਨ ਲੈਣ ਵਾਲੇ ਪ੍ਰੋਫਾਇਲ 'ਤੇ ਨਿਰਭਰ ਕਰਦਾ ਹੈ ਨਾ ਕਿ ਉਹ ਕਿਸ ਪ੍ਰੋਜੈਕਟ 'ਚ ਨਿਵੇਸ਼ ਕਰਦਾ ਹੈ, ਚਾਹੇ ਉਹ ਬਿਲਡਰ ਦਿਵਾਲਿਆ ਹੀ ਕਿਉਂ ਨਾ ਘੋਸ਼ਿਤ ਹੋ ਜਾਵੇ, ਜੇਕਰ ਲੋਨ ਦੀ ਈ.ਐੱਮ.ਆਈ ਭਰੀ ਜਾ ਰਹੀ ਹੈ ਤਾਂ ਲੋਨ ਲੈਣ ਵਾਲਿਆਂ ਦੀ ਪ੍ਰੋਫਾਇਲ 'ਚ ਫਰਕ ਨਹੀਂ ਪਵੇਗਾ।
ਬੈਂਕਰਸ ਨੇ ਦੱਸਿਆ ਕਿ ਸਰਕਾਰ ਅਤੇ ਨੈਸ਼ਨਲ ਕੰਪਨੀ ਕਾਨੂੰਨੀ ਟਰਿਬਿਊਨਲ ਦੁਆਰਾ ਅਪਾਇੰਟੇਡ ਇੰਸਾਲਵੇਂਸੀ ਰੇਜਾਲੂਸ਼ਨ ਪ੍ਰਫੇਸ਼ਨਲ ਦਾ ਕਹਿਣਾ ਹੈ ਕਿ ਦਿਵਾਲਿਆ ਹੋਣ ਦੀ ਉਮੀਦ ਘੱਟ ਹੈ। ਦੱਸਿਆ ਗਿਆ ਕਿ ਆਈ.ਆਰ.ਪੀ ਯਤਨ ਕਰ ਰਹੀ ਹੈ ਕਿ ਪ੍ਰੋਜੈਕਟ ਦੇ ਡਿਵੇਲਪਮੇਂਟ ਦਾ ਕੰਮ ਜਾਰੀ ਰਹੇ। ਬੈਂਕਰਸ ਅਤੇ ਹੋਮ ਫਾਇਨੈਂਸ ਕੰਪਨੀਆਂ ਦਾ ਕਹਿਣਾ ਹੈ ਕਿ ਛੋਟੇ ਪ੍ਰੋਜੈਕਟ ਨੂੰ ਵੀ ਅਜਿਹੀਆਂ ਸਥਿਤੀਆਂ ਤੋਂ ਬਾਹਰ ਕੱਢਿਆ ਗਿਆ ਹੈ, ਇਸ ਮਾਮਲੇ 'ਚ ਵੀ ਦਿਵਾਲਿਆ ਹੋਣ ਦੀ ਉਮੀਦ ਘੱਟ ਹੈ। ਫਿਰ ਵੀ ਫਲੈਟ ਬੁੱਕ ਕਰਵਾ ਚੁੱਕੇ ਕਈ ਗਾਹਕਾਂ ਦਾ ਸਵਾਲ ਹੈ ਕਿ ਜੇਕਰ ਕੰਪਨੀ ਦਿਵਾਲਿਆ ਹੋ ਗਈ ਤਾਂ ਕਿ ਉਦੋਂ ਵੀ ਲੋਨ ਦੀ ਈ.ਐੱਮ.ਆਈ ਦੇਣੀ ਹੋਵੇਗੀ ? ਇਸ 'ਤੇ ਬੈਂਕਰਸ ਨੇ ਜਵਾਬ ਦਿੱਤਾ ਕਿ ਇਹ ਜ਼ਿੰਮੇਦਾਰੀ ਲੋਨ ਲੈਣ ਵਾਲੇ ਦੀ ਹੋਵੇਗੀ ਪਰ ਇਕ ਬਾਰ ਫਿਰ ਦੋਹਰਾ ਦਈਏ ਕਿ ਜ਼ਿਆਦਾ ਸੰਖਿਆ 'ਚ ਲੋਕਾਂ ਦੇ ਸ਼ਾਮਿਲ ਹੋਣ ਦੀ ਵਜ੍ਹਾਂ ਨਾਲ ਦਿਵਾਲਿਆ ਹੋਣ ਦੀ ਉਮੀਦ ਬਹੁਤ ਘੱਟ ਨਜ਼ਰ ਆ ਰਹੀ ਹੈ।