ਅਪ੍ਰੈਲ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ 13 ਫੀਸਦੀ ਵਧੀ : ਸਿਆਮ

05/13/2023 11:23:05 AM

ਨਵੀਂ ਦਿੱਲੀ (ਭਾਸ਼ਾ) – ਘਰੇਲੂ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਅਪ੍ਰੈਲ ’ਚ ਸਾਲਾਨਾ ਆਧਾਰ ’ਤੇ13 ਫੀਸਦੀ ਵਧ ਗਈ। ਉਦਯੋਗ ਸੰਗਠਨ ਸਿਆਮ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਦੌਰਾਨ ਸਾਰੇ ਸੈਗਮੈਂਟਸ ਵਿਚ ਮੰਗ ਮਜ਼ਬੂਤ ਰਹੀ। ਅੰਕੜਿਆਂ ਮੁਤਾਬਕ ਥੋਕ ਵਿਕਰੀ ਅਪ੍ਰੈਲ 2022 ਵਿਚ 2,93,303 ਇਕਾਈਆਂ ਦੀ ਤੁਲਣਾ ’ਚ ਅਪ੍ਰੈਲ 2023 ਵਿਚ ਵਧ ਕੇ 3,31,278 ਇਕਾਈ ਹੋ ਗਈ। ਥੋਕ ਵਿਕਰੀ ਦਾ ਮਤਲਬ ਕੰਪਨੀਆਂ ਤੋਂ ਡੀਲਰਾਂ ਤੱਕ ਪਹੁੰਚਾਉਣ ਵਾਲੇ ਯਾਤਰੀ ਵਾਹਨਾਂ ਦੀ ਗਿਣਤੀ ਤੋਂ ਹੈ। ਇਸ ਦੌਰਾਨ ਮਾਰੂਤੀ ਸੁਜ਼ੂਕੀ ਇੰਡੀਆ ਨੇ 1,37,320 ਵਾਹਨ ਡੀਲਰਾਂ ਨੂੰ ਭੇਜੇ। ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਅੰਕੜਾ 1,21,995 ਇਕਾਈ ਸੀ।

ਇਹ ਵੀ ਪੜ੍ਹੋ : Hyundai ਦੀ ਤਾਮਿਲਨਾਡੂ 'ਚ 20,000 ਕਰੋੜ ਰੁਪਏ ਦੇ ਮੋਟੇ ਨਿਵੇਸ਼ ਦੀ ਯੋਜਨਾ, ਲੱਖਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਇਸ ਤਰ੍ਹਾਂ ਹੁੰਡਈ ਮੋਟਰ ਇੰਡੀਆ ਦੀ ਥੋਕ ਵਿਕਰੀ ਅਪ੍ਰੈਲ ’ਚ 49,701 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ 44,001 ਇਕਾਈ ਸੀ। ਸਿਆਮ ਨੇ ਦੱਸਿਆ ਕਿ ਦੋਪਹੀਆ ਵਾਹਨਾਂ ਦੀ ਥੋਕ ਵਿਕਰੀ ਸਮੀਖਿਆ ਅਧੀਨ ਮਹੀਨੇ ’ਚ 15 ਫੀਸਦੀ ਵਧ ਕੇ 13,38,588 ਇਕਈ ਹੋ ਗਈ ਜੋ ਇਕ ਸਾਲ ਪਹਿਲਾਂ 11,62,582 ਇਕਾਈ ਸੀ। ਸਮੀਖਿਆ ਅਧੀਨ ਮਹੀਨੇ ’ਚ ਤਿੰਨ ਪਹੀਆ ਵਾਹਨਾਂ ਦੀ ਥੋਕ ਵਿਕਰੀ ਵਧ ਕੇ 42,885 ਇਕਾਈ ਹੋ ਗਈ।

ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ (ਸਿਆਮ) ਦੇ ਮੁਖੀ ਵਿਨੋਦ ਅੱਗਰਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਹੋਰ ਕਾਰਕਾਂ ਤੋਂ ਇਲਾਵਾ ਮਾਨਸੂਨ ਦਾ ਚੰਗਾ ਮੀਂਹ ਇਸ ਖੇਤਰ ’ਚ ਵਾਧੇ ਨੂੰ ਬਣਾਈ ਰੱਖਣ ’ਚ ਮਦਦ ਕਰ ਸਕਦਾ ਹੈ। ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ ਕਿ ਪਿਛਲੇ ਮਹੀਨੇ ਯਾਤਰੀ ਵਾਹਨਾਂ ਦੀ ਵਿਕਰੀ ਕਿਸੇ ਵੀ ਸਾਲ ਅਪ੍ਰੈਲ ’ਚ ਹੁਣ ਤੱਕ ਸਭ ਤੋਂ ਵੱਧ ਰਹੀ।

ਇਹ ਵੀ ਪੜ੍ਹੋ : ਸਿਰਫ਼ ਬੈਂਕ-ਬੀਮਾ ਕੰਪਨੀ ਹੀ ਨਹੀਂ ਮਿਊਚਲ ਫੰਡਾਂ ਕੋਲ ਵੀ ਲਾਵਾਰਸ ਪਏ ਹਨ ਕਰੋੜਾਂ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur