ਥੋਕ ਮਹਿੰਗਾਈ ਦੇ ਮੋਰਚੇ ''ਤੇ ਝਟਕਾ, ਅਗਸਤ ''ਚ ਵੱਧ ਕੇ 11.39 ਫ਼ੀਸਦੀ ਹੋਈ

09/14/2021 1:15:16 PM

ਨਵੀਂ ਦਿੱਲੀ- ਸਰਕਾਰ ਨੂੰ ਅਗਸਤ ਵਿਚ ਥੋਕ ਮਹਿੰਗਾਈ ਦੇ ਮੋਰਚੇ 'ਤੇ ਕੋਈ ਰਾਹਤ ਨਹੀਂ ਮਿਲੀ ਹੈ। ਥੋਕ ਮਹਿੰਗਾਈ ਦਰ (ਡਬਲਯੂ. ਪੀ. ਆਈ.) ਅਗਸਤ ਵਿਚ 11.39 ਫ਼ੀਸਦੀ ਰਹੀ, ਜਦੋਂ ਕਿ ਇਹ 10.8 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਯਾਨੀ ਜੁਲਾਈ ਵਿਚ ਥੋਕ ਮਹਿੰਗਾਈ 11.16 ਫੀਸਦੀ ਸੀ।

ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਗਸਤ ਵਿਚ ਈਂਧਣ ਅਤੇ ਬਿਜਲੀ ਦੀ ਥੋਕ ਮਹਿੰਗਾਈ 26.02 ਫੀਸਦੀ ਤੋਂ ਵੱਧ ਕੇ 26.09 ਫੀਸਦੀ ਹੋ ਗਈ।

ਇਸ ਦੇ ਨਾਲ ਹੀ ਨਿਰਮਿਤ ਉਤਪਾਦਾਂ ਦੀ ਥੋਕ ਮਹਿੰਗਾਈ ਜੁਲਾਈ ਵਿਚ 11.2 ਫੀਸਦੀ ਤੋਂ ਵੱਧ ਕੇ ਅਗਸਤ ਵਿਚ 11.39 ਫ਼ੀਸਦੀ ਹੋ ਗਈ। ਇਸ ਸਮੇਂ ਦੌਰਾਨ ਖੁਰਾਕੀ ਪਦਾਰਥਾਂ ਦੀ ਮਹਿੰਗਾਈ ਹੇਠਾਂ ਆਈ ਹੈ। ਅਗਸਤ ਵਿਚ ਖੁਰਾਕੀ ਵਸਤਾਂ ਦੀ ਥੋਕ ਮਹਿੰਗਾਈ ਜੁਲਾਈ ਦੇ 4.46 ਫੀਸਦੀ ਤੋਂ ਘੱਟ ਕੇ 3.43 ਫੀਸਦੀ 'ਤੇ ਆ ਗਈ। ਮਹੀਨਾ-ਦਰ-ਮਹੀਨਾ ਆਧਾਰ 'ਤੇ ਪ੍ਰਾਇਮਰੀ ਆਰਟੀਲ ਦੀ ਥੋਕ ਮਹਿੰਗਾਈ ਅਗਸਤ ਵਿਚ 5.72 ਫੀਸਦੀ ਤੋਂ ਵਧ ਕੇ 6.20 ਫੀਸਦੀ ਰਹੀ। ਇਸ ਦੇ ਨਾਲ ਹੀ, ਡਬਲਯੂ. ਪੀ. ਆਈ. ਕੋਰ ਮਹਿੰਗਾਈ 10.8 ਫੀਸਦੀ ਤੋਂ ਵਧ ਕੇ 11.2 ਫੀਸਦੀ ਹੋ ਗਈ। ਗੌਰਤਲਬ ਹੈ ਕਿ ਅਗਸਤ ਵਿਚ ਪ੍ਰਚੂਨ ਮਹਿੰਗਾਈ ਜੁਲਾਈ ਦੇ 6.69 ਫ਼ੀਸਦੀ ਤੋਂ ਘੱਟ ਕੇ 5.30 ਫ਼ੀਸਦੀ 'ਤੇ ਆ ਰਹੀ ਹੈ।
 

Sanjeev

This news is Content Editor Sanjeev