ਐੱਚ-1ਬੀ : ਵ੍ਹਾਈਟ ਹਾਊਸ ਨੂੰ ਮਿਲੇ ਪ੍ਰਸਤਾਵ ਨਾਲ ਭਾਰਤ ਹੋਵੇਗਾ ਪ੍ਰਭਾਵਿਤ

02/22/2019 8:26:02 PM

ਵਾਸ਼ਿੰਗਟਨ— ਵ੍ਹਾਈਟ ਹਾਊਸ ਨੂੰ ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨਸਾਥੀਆਂ ਦੇ ਕੰਮ ਕਰਨ ਦੇ ਅਧਿਕਾਰ ਨੂੰ ਖਤਮ ਕਰਨ ਲਈ ਮੌਜੂਦਾ ਨਿਯਮਾਂ 'ਚ ਬਦਲਾਅ ਕਰਨ ਦਾ ਰਸਮੀ ਰੂਪ ਨਾਲ ਪ੍ਰਸਤਾਵ ਮਿਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਐੱਚ-1ਬੀ ਵੀਜ਼ਾਧਾਰਕਾਂ ਦੇ 90,000 ਤੋਂ ਜ਼ਿਆਦਾ ਜੀਵਨਸਾਥੀਆਂ ਨੂੰ ਪ੍ਰਭਾਵਿਤ ਕਰੇਗਾ। ਯਾਨੀ ਉਨ੍ਹਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ। ਇਨ੍ਹਾਂ 'ਚ ਵੱਡੀ ਗਿਣਤੀ ਭਾਰਤੀਆਂ ਦੀ ਹੈ।
ਗ੍ਰਹਿ ਸੁਰੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਪ੍ਰਸਤਾਵ ਭੇਜਿਆ ਸੀ। ਹੁਣ ਵ੍ਹਾਈਟ ਹਾਊਸ ਨੂੰ ਇਸ 'ਤੇ ਅੰਤਿਮ ਫੈਸਲਾ ਲੈਣਾ ਹੈ। ਇਸ ਤੋਂ ਬਾਅਦ ਹੀ ਇਸ ਸਬੰਧੀ ਕੋਈ ਰਸਮੀ ਰੈਗੂਲੇਸ਼ਨ ਜਾਰੀ ਕੀਤਾ ਜਾ ਸਕੇਗਾ ਅਤੇ ਗ੍ਰਹਿ ਸੁਰੱਖਿਆ ਮੰਤਰਾਲਾ ਇਕ ਫੈਡਰਲ ਕੋਰਟ ਨੂੰ ਇਸ ਸਬੰਧੀ ਸੂਚਿਤ ਕਰ ਸਕਦਾ ਹੈ, ਜਿੱਥੇ ਪਹਿਲਾਂ ਤੋਂ ਹੀ ਇਸ ਮੁੱਦੇ 'ਤੇ ਇਕ ਮੁਕੱਦਮਾ ਪੈਂਡਿੰਗ ਹੈ।
ਵ੍ਹਾਈਟ ਹਾਊਸ ਕਰੇਗਾ ਸਮੀਖਿਆ
ਵ੍ਹਾਈਟ ਹਾਊਸ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਪ੍ਰਸਤਾਵਿਤ ਰੈਗੂਲੇਸ਼ਨ ਦੀ ਸਮੀਖਿਆ ਕਰੇਗਾ। ਇਸ ਲਈ ਉਹ ਵੱਖ-ਵੱਖ ਏਜੰਸੀਆਂ ਤੋਂ ਇਸ ਸਬੰਧੀ ਰਾਏ ਲੈ ਸਕਦਾ ਹੈ। ਇਸ ਪੂਰੀ ਪ੍ਰਕਿਰਿਆ 'ਚ ਕੁਝ ਹਫਤਿਆਂ ਤੋਂ ਲੈ ਕੇ ਕਈ ਮਹੀਨਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੀ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ (ਯੂ. ਐੱਸ. ਸੀ. ਆਈ. ਐੱਸ.) ਨੇ ਕਿਹਾ ਕਿ ਸਮੀਖਿਆ ਅਤੇ ਟਿੱਪਣੀ ਦੀ ਪ੍ਰਕਿਰਿਆ ਪੂਕੀ ਹੋਣ ਤੱਕ ਪ੍ਰਸਤਾਵਿਤ ਰੈਗੂਲੇਸ਼ਨ ਅੰਤਿਮ ਰੂਪ ਨਹੀਂ ਲੈ ਸਕਦਾ।
 

satpal klair

This news is Content Editor satpal klair