ਜਦੋਂ PM ਮੋਦੀ ਨੇ ਟਰੰਪ ਨੂੰ ਖਵਾਇਆ ਬ੍ਰੈੱਡ-ਬਟਰ, ਦੇਖੋ Amul ਦਾ ਇਹ ਮਜ਼ੇਦਾਰ ਡੂਡਲ

02/24/2020 11:20:55 PM

ਬਿਜ਼ਨੈੱਸ ਡੈਸਕ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਅਤੇ ਫਰਸਟ ਲੇਡੀ ਮੇਲਾਨੀਆ ਟਰੰਪ ਨਾਲ ਭਾਰਤ ਪਹੁੰਚੇ ਹਨ ਅਤੇ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਇਵਾਂਕਾ ਵੀ ਆਈ ਹੈ। ਟਰੰਪ ਦਾ ਭਾਰਤ ਦੌਰਾ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। #IndiaWelcomesTrump , #TrumpInIndia ਅਤੇ #NamasteyTrump ਵਰਗੇ ਹੈਸ਼ ਟੈਗ ਲਗਾਤਾਰ ਟਵਿਟਰ 'ਤੇ ਟ੍ਰੈਂਡ ਕਰ ਰਹੇ ਹਨ। ਇਸ ਵਿਚਾਲੇ ਭਾਰਤ ਦੀ ਮੋਹਰੀ ਦੁੱਧ ਉਤਪਾਦਨ ਕੰਪਨੀ ਅਮੂਲ ਇੰਡੀਆ ਨੇ ਵੀ ਇਕ ਸਪੈਸ਼ਲ ਡੂਡਲ ਬਣਾ ਕੇ ਯੂ.ਐੱਸ. ਪ੍ਰੈਜੀਡੈਂਟ ਦਾ ਸਵਾਗਤ ਕੀਤਾ ਹੈ।

ਟੇਸਟ ਆਫ ਇੰਡੀਆ ਦੀ ਪੰਚਲਾਈਨ ਨਾਲ ਆਪਣੇ ਪ੍ਰੋਡਕਟਸ ਦਾ ਪ੍ਰਚਾਰ ਕਰਨ ਵਾਲੀ ਕੰਪਨੀ ਅਮੂਲ ਦੇ ਡੂਡਲ 'ਚ ਦੇਖਿਆ ਜਾ ਸਕਦਾ ਹੈ ਕਿ ਪੀ.ਐੱਮ. ਮੋਦੀ ਆਪਣੇ ਹੱਥਾਂ ਨਾਲ ਡੋਨਾਲਡ ਟਰੰਪ ਨੂੰ ਬ੍ਰੈੱਡ-ਬਟਰ ਖਵਾ ਰਹੇ ਹਨ। ਉੱਥੇ ਅਮੂਲ ਗਰਲ ਪਾਰੰਪਰਿਕ ਗੁਜਰਾਤੀ ਸਾੜੀ ਪਾਈ ਨਜ਼ਰ ਆ ਰਹੀ ਹੈ। ਡੂਡਲ 'ਚ ਲਿਖਿਆ ਹੈ- ਨਮਸਤੇ ਪ੍ਰੈਜੀਡੈਂਟ ਟਰੰਪ! ਪਾਰੰਪਰਿਕ ਭਾਰਤੀ ਸਵਾਗਤ।

ਇਸ ਤੋਂ ਪਹਿਲਾਂ ਵੀ ਅਮੂਲ ਟ੍ਰੈਂਡਿੰਗ ਟਾਪਿਕਸ 'ਤੇ ਕੁਝ ਨਾ ਕੁਝ ਸ਼ੇਅਰ ਕਰਦਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਸ ਦੇ ਪੋਸਟਸ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਭਾਰਤ ਆਉਣ ਤੋਂ ਪਹਿਲਾਂ ਟਰੰਪ ਨੇ ਹਿੰਦੀ 'ਚ ਟਵੀਟ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਟਵੀਟ 'ਚ ਲਿਖਿਆ-'ਅਸੀਂ ਭਾਰਤ ਆਉਣ ਲਈ ਤਿਆਰ ਹੈ। ਅਸੀਂ ਰਸਤੇ 'ਚ ਹਾਂ ਕੁਝ ਹੀ ਘੰਟਿਆਂ 'ਚ ਅਸੀਂ ਸਾਰਿਆਂ ਨੂੰ ਮਿਲਾਂਗੇ।'

Karan Kumar

This news is Content Editor Karan Kumar