ਕਣਕ ਦੀ ਬਿਜਾਈ ਹੁਣ ਤੱਕ 6.23 ਫੀਸਦੀ ਘਟ, ਅਗਲੇ ਹਫਤੇ ਤੋਂ ਵਾਧੇ ਦੀ ਉਮੀਦ: ਸਰਕਾਰ

12/10/2017 4:43:32 PM

ਨਵੀਂ ਦਿੱਲੀ— ਖੇਤੀਬਾੜੀ ਸਕੱਤਰ ਐੱਸ. ਕੇ. ਪਟਨਾਇਕ ਨੇ ਕਣਕ ਦੀ ਬਿਜਾਈ ਦੇ  ਕੁੱਲ ਰਕਬੇ ਵਿਚ ਕਮੀ ਦੀ ਸੰਭਾਵਨਾ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਮੌਜੂਦਾ ਰਬੀ ਪੱਧਰ 'ਚ ਪਿਛਲੇ ਹਫਤੇ ਤੱਕ  6,23 ਫੀਸਦੀ ਪਿੱਛੇ ਚੱਲ ਰਹੀ ਕਣਕ ਦੀ ਬਿਜਾਈ ਆਉਣ ਵਾਲੇ  ਹਫਤਿਆਂ 'ਚ ਗਤੀ ਫੜੇਗੀ ਪ੍ਰਮੁੱਖ ਰਬੀ ਫਸਲ ਕਣਕ ਦੀ ਬਿਜਾਈ ਅਕਤੂਬਰ 'ਚ ਸ਼ੁਰੂ ਹੁੰਦੀ ਹੈ ਅਤੇ ਕਟਾਈ ਦਾ ਕੰਮ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਕਣਕ ਦੀ ਪਿਛਲੇ ਹਫਤੇ ਕਿਸਾਨ 190,87 ਲੱਖ ਹੈਕਟੇਅਰ 'ਚ ਕਣਕ ਦੀ ਬਿਜਾਈ ਕੀਤੀ ਗਈ ਸੀ ਜੋ ਪਿਛਲੇ ਸਾਲ ਦੇ ਸਾਮਨ ਅਵਧੀ ਦੇ 203,56 ਲੱਖ ਹੈਕਟੇਅਰ ਬਿਜਾਈ ਦੇ ਰਕਬੇ ਤੋਂ 6,23 ਫੀਸਦੀ ਘੱਟ ਸੀ। ਆਮ ਤੌਰ 'ਤੇ 300 ਲੱਖ ਹੈਕਟੇਅਰ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਬਿਜਾਈ ਦਾ ਕੰਮ ਕਣਕ ਦੇ ਪ੍ਰਮੁੱਖ ਉਤਪਾਦਰਕ ਰਾਜ   ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ ਅਤੇ ਹਰਿਆਣਾ 'ਚ ਪਿੱਛੇ ਚੱਲ ਰਿਹਾ ਹੈ। ਪਟਨਾਇਕ ਨੇ ਦੱਸਿਆ, '' ਬਿਜਾਈ 'ਚ ਦੇਰੀ ਹੋਈ ਹੈ ਇਸ ਲਈ ਕਣਕ ਦੀ ਬਿਜਾਈ ਦਾ ਰਕਬਾ ਹਜੇ ਤੱਕ ਘੱਟ ਹੈ। ਸਮਾਹਿਤ ਅੰਕੜੇ ਕਰੀਬ 6 ਪ੍ਰਤੀਸ਼ਤ ਦੀ ਕਮੀ ਨੂੰ ਦਰਸ਼ਾਉਂਦੇ ਹਨ। ਹਾਲਾਂਕਿ ਸਾਡਾ ਮੰਨਣਾ ਹੈ ਕਿ ਆਉਣ ਵਾਲੇ ਹਫਤਿਆਂ 'ਚ ਬਿਜਾਈ 'ਚ ਵਾਧਾ ਹੋਵੇਗਾ।