ਵਟਸਐਪ ਦਾ ਵੱਡਾ ਐਲਾਨ, ਇਕ-ਦੂਜੇ ਨੂੰ ਭੇਜ ਸਕੋਗੇ cryptocurrency

12/10/2021 9:03:58 PM

ਨਵੀਂ ਦਿੱਲੀ-ਪ੍ਰਸਿੱਧ ਇਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਅਮਰੀਕਾ 'ਚ ਐਪ ਤੋਂ ਹੀ ਇਕ-ਦੂਜੇ ਨੂੰ ਕ੍ਰਿਪਟੋਕਰੰਸੀ ਭੇਜਣ ਦੀ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਫਿਲਹਾਲ ਇਹ ਫੀਚਰ ਪਾਇਲਟ ਦੇ ਤੌਰ 'ਤੇ ਸੀਮਿਤ ਗਿਣਤੀ 'ਚ ਯੂਜ਼ਰਸ ਨੂੰ ਹੀ ਮਿਲ ਰਿਹਾ ਹੈ। ਵਟਸਐਪ ਮੇਟਾ ਦੀ ਮਲਕੀਅਤ ਵਾਲਾ ਐਪ ਹੈ। ਇਹ ਫੀਚਰ ਮੇਟਾ ਦੇ ਡਿਜੀਟਲ ਵਾਲਟ ਨੋਵੀ 'ਤੇ ਆਧਾਰਿਤ ਹੈ।

ਇਹ ਵੀ ਪੜ੍ਹੋ : ਜਾਪਾਨ 'ਚ ਓਮੀਕ੍ਰੋਨ ਵੇਰੀਐਂਟ ਦੇ 8 ਹੋਰ ਮਾਮਲੇ ਆਏ ਸਾਹਮਣੇ

ਵਟਸਐਪ ਦੇ ਸੀ.ਈ.ਓ. ਵਿਲ ਕੈਥਕਾਰਟ ਨੇ ਇਸ ਨਵੇਂ ਪਾਇਲਟ ਫੀਚਰ ਦਾ ਐਲਾਨ ਕੀਤਾ ਹੈ। ਉਨ੍ਹਾਂ ਮੁਤਾਬਕ ਨਵੇਂ ਫੀਚਰ ਨਾਲ ਕ੍ਰਿਪਟੋਕਰੰਸੀ ਨੂੰ ਭੇਜਣਾ ਉਨ੍ਹਾਂ ਹੀ ਆਸਾਨ ਹੋਵੇਗਾ ਜਿੰਨਾਂ ਕਿ ਕੋਈ ਤਸਵੀਰ ਜਾਂ ਹੋਰ ਅਟੈਚਮੈਟ ਭੇਜਣਾ। ਕੰਪਨੀ ਨੇ ਕਿਹਾ ਕਿ ਇਸ ਦੇ ਲਈ ਯੂਜ਼ਰਸ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਇਹ ਫੀਚਰ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਹੋਵੇਗਾ।

ਇਹ ਵੀ ਪੜ੍ਹੋ : ਸਿੰਗਾਪੁਰ ਦੇ ਰੱਖਿਆ ਮੁਖੀ ਨੇ ਜਨਰਲ ਰਾਵਤ ਦੇ ਦਿਹਾਂਤ 'ਤੇ ਦੁੱਖ ਕੀਤਾ ਜ਼ਾਹਰ

ਵਟਸਐਪ ਦਾ ਕਹਿਣਾ ਹੈ ਕਿ ਇਸ ਫੀਚਰ ਰਾਹੀਂ ਕੀਤੇ ਜਾਣ ਵਾਲੇ ਭੁਗਤਾਨ ਤੁਰੰਤ ਹੋਣਗੇ। ਦੱਸ ਦੇਈਏ ਕਿ ਫੇਸਬੁੱਕ ਨੇ ਕੁਝ ਸਾਲ ਪਹਿਲਾਂ ਹੀ ਕ੍ਰਿਪਟੋਕਰੰਸੀ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਕੰਪਨੀ ਨੇ ਆਪਣੀ ਕ੍ਰਿਪਟੋਕਰੰਸੀ ਕੈਲਿਬ੍ਰਾ ਨੂੰ ਲਿਆਉਣ ਦਾ ਵੀ ਐਲਾਨ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਫੀਚਰ ਨੂੰ ਜਲਦ ਹੀ ਵੱਡੇ ਪੱਧਰ 'ਤੇ ਵੀ ਲਾਂਚ ਕਰ ਸਕਦੀ ਹੈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਇਕ ਦਿਨ 'ਚ ਹੋਏ ਕਰੀਬ ਦੁੱਗਣੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

Karan Kumar

This news is Content Editor Karan Kumar