ਜਾਣੋ ਦੇਸ਼ ਦੇ ਇਨ੍ਹਾਂ ਚੋਟੀ ਦੇ ਬੈਂਕਰਾਂ ਦੀ ਕਿੰਨੀ ਹੈ ਤਨਖਾਹ

08/24/2016 7:18:44 PM

ਨਵੀਂ ਦਿੱਲੀ— ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਨੇ ਹਾਲ ਹੀ ''ਚ ਕਿਹਾ ਸੀ ਕਿ ਸਰਕਾਰੀ ਖੇਤਰ ''ਚ ਉੱਚ ਪੱਧਰ ਦੇ ਹੁਨਰ ਪਾਉਣਾ ਮੁਸ਼ਕਲ ਹੈ ਕਿਉਂਕਿ ਇੱਥੇ ਤਨਖਾਹ ਬਹੁਤ ਘੱਟ ਮਿਲਦੀ ਹੈ। ਰਾਜਨ ਦੇ ਇਸ ਦਾਅਵੇ ''ਚ ਕਿੰਨਾ ਦਮ ਹੈ, ਇਸ ਦੀ ਪੜਤਾਲ ਕਰਨ ਲਈ ਦੇਸ਼ ਦੇ ਕੁਝ ਵੱਡੇ ਸਰਕਾਰੀ ਅਤੇ ਨਿੱਜੀ ਬੈਂਕਰਾਂ ਦੀ ਤਨਖਾਹ ''ਤੇ ਨਜ਼ਰ ਪਾਉਂਦੇ ਹਾਂ। 

ਰਘੁਰਾਮ ਰਾਜਨ

ਅਹੁਦਾ— ਗਵਰਵਰ (ਆਰ. ਬੀ. ਆਈ.)

ਜੁਲਾਈ 2015 ਦੀ ਰਿਪੋਰਟ ਮੁਤਾਬਕ ਤਨਖਾਹ

ਸਾਲਾਨਾ 23.84 ਲੱਖ ਰੁਪਏ 

ਪ੍ਰਤੀ ਮਹੀਨਾ 1.98 ਲੱਖ ਰੁਪਏ

ਪ੍ਰਤੀ ਦਿਨ 6,600 ਰੁਪਏ 

ਪ੍ਰਤੀ ਘੰਟੇ 275 ਰੁਪਏ

ਪ੍ਰਤੀ ਮਿੰਟ 4.58 ਰੁਪਏ

ਪ੍ਰਤੀ ਸਕਿੰਟ 0.076 ਰੁਪਏ।

ਅਰੁੰਧਤੀ ਭੱਟਾਚਾਰੀਆ

ਅਹੁਦਾ— ਚੇਅਰਪਰਸਨ (ਐੱਸ. ਬੀ. ਆਈ.)

ਵਿੱਤੀ ਸਾਲ 2015-16 ''ਚ ਤਨਖਾਹ

ਸਾਲਾਨਾ 31.1 ਲੱਖ ਰੁਪਏ

ਪ੍ਰਤੀ ਮਹੀਨਾ 2.59 ਲੱਖ ਰੁਪਏ

ਪ੍ਰਤੀ ਘੰਟਾ 360 ਰੁਪਏ

ਪ੍ਰਤੀ ਮਿੰਟ 6 ਰੁਪਏ

ਪ੍ਰਤੀ ਸਕਿੰਟ 0.01 ਰੁਪਏ

ਇਨ੍ਹਾਂ 2 ਸਰਕਾਰੀ ਬੈਂਕਰਾਂ ਦੀ ਤਨਖਾਹ ਜਾਨਣ ਤੋਂ ਬਾਅਦ ਜਾਣਦੇ ਹਾਂ ਚੋਟੀ ਦੇ ਨਿੱਜੀ ਬੈਂਕਰਾਂ ਦੀ ਤਨਖਾਹ

ਆਦਿੱਤਿਆ ਪੁਰੀ

ਅਹੁਦਾ— ਮੈਨੇਜਿੰਗ ਡਾਇਰੈਕਟਰ (ਐੱਚ. ਡੀ. ਐੱਫ. ਸੀ.)

ਵਿੱਤੀ ਸਾਲ 2015-16 ''ਚ ਤਨਖਾਹ

ਸਾਲਾਨਾ 9.7 ਕਰੋੜ ਰੁਪਏ

ਪ੍ਰਤੀ ਮਹੀਨਾ 80.83 ਲੱਖ ਰੁਪਏ

ਪ੍ਰਤੀ ਦਿਨ 2.69 ਲੱਖ ਰੁਪਏ

ਪ੍ਰਤੀ ਘੰਟਾ 11,208 ਰੁਪਏ

ਪ੍ਰਤੀ ਮਿੰਟ 186.8 ਰੁਪਏ

ਪ੍ਰਤੀ ਸਕਿੰਟ 3.11 ਰੁਪਏ

ਚੰਦਾ ਕੋਚਰ 

ਅਹੁਦਾ— ਸੀ. ਈ. ਓ. (ਆਈ. ਸੀ. ਆਈ. ਸੀ. ਆਈ. ਬੈਂਕ)

ਵਿੱਤੀ ਸਾਲ 2015-16 ''ਚ ਤਨਖਾਹ

ਸਾਲਾਨਾ 4.76 ਕਰੋੜ ਰੁਪਏ

ਪ੍ਰਤੀ ਮਹੀਨਾ 39.6 ਲੱਖ ਰੁਪਏ

ਪ੍ਰਤੀ ਦਿਨ 1.32 ਲੱਖ ਰੁਪਏ

ਪ੍ਰਤੀ ਘੰਟਾ 5,500 ਰੁਪਏ

ਪ੍ਰਤੀ ਮਿੰਟ 91.66 ਰੁਪਏ 

ਪ੍ਰਤੀ ਸਕਿੰਟ 1.527 ਰੁਪਏ

ਇਨ੍ਹਾਂ ਦੀਆਂ ਤਨਖਾਹਾਂ ''ਤੇ ਨਜ਼ਰ ਪਾਉਣ ''ਤੇ ਪਤਾ ਚੱਲਦਾ ਹੈ ਕਿ ਨਿੱਜੀ ਖੇਤਰ ਦੀਆਂ ਬੈਂਕਾਂ ਦੇ ਚੋਟੀ ਦੇ ਅਧਿਕਾਰੀ ਤਨਖਾਹ ਦੇ ਮਾਮਲੇ ''ਚ ਸਰਕਾਰੀ ਖੇਤਰ ਦੇ ਬੈਂਕਾਂ ਤੋਂ ਕਿਤੇ ਅੱਗੇ ਹਨ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਸੀ ਕਿ ਸਰਕਾਰੀ ਬੈਂਕਾਂ ''ਚ ਤਨਖਾਹ ਬਹੁਤ ਘੱਟ ਮਿਲਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਵੀ ਤਨਖਾਹ ਬਹੁਤੀ ਨਹੀਂ ਮਿਲਦੀ ਹੈ। ਰਿਜ਼ਰਵ ਬੈਂਕ ਦੇ ਗਵਰਨਰ 4 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦੀ ਜਗ੍ਹਾ ਉਰਜਿਤ ਪਟੇਲ ਲੈਣਗੇ।