ਗੋਇਨਕਾ ਬਣੇ ਐਸੋਚੈਮ  ਦੇ ਨਵੇਂ ਚੇਅਰਮੈਨ

10/17/2018 10:56:33 PM

ਨਵੀਂ ਦਿੱਲੀ-ਵੇਲਸਪਨ ਸਮੂਹ  ਦੇ ਚੇਅਰਮੈਨ ਬਾਲਕ੍ਰਿਸ਼ਣ ਗੋਇਨਕਾ ਨੂੰ ਉਦਯੋਗਿਕ ਮੰਡਲ ਐਸੋਚੈਮ ਦਾ ਚੇਅਰਮੈਨ ਚੁਣਿਆ ਗਿਆ।  ਗੋਇਨਕਾ ਮੋਨੇਟ ਇਸਪਾਤ ਐਂਡ  ਐਨਰਜੀ  ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੰਦੀਪ ਜਜੋਦਿਆ ਦਾ ਸਥਾਨ ਲੈਣਗੇ।

ਐਸੋਚੈਮ  ਨੇ ਗੋਇਨਕਾ   ਦੇ ਹਵਾਲੇ ਨਾਲ ਇਕ ਬਿਆਨ ’ਚ ਕਿਹਾ ਕਿ ਉਹ ਐਸੋਚੈਮ ਨੂੰ ਇਕ ਨਵਾਂ  ਦ੍ਰਿਸ਼ਟੀਕੋਣ ‘4-ਸਾਈਟ’ ਦੇਣਗੇ।  ਇਹ ਉਦਮਿਤਾ,  ਡਿਜਟੀਲੀਕਰਨ,  ਮਹਿਲਾ ਸਸ਼ਕਤੀਕਰਣ ਅਤੇ ਸਟਰੈਂਥ ’ਤੇ ਆਧਾਰਿਤ ਹੈ।  ਗੋਇਨਕਾ ਨੇ ਕਿਹਾ,‘‘ਅਸੀਂ ਇਸ ’ਚ ਹਰ  ਖੇਤਰ ’ਤੇ ਆਪਣਾ ਵਿਸ਼ੇਸ਼ ਧਿਆਨ ਦੇਵਾਂਗੇ ਤਾਂ ਕਿ ਉਦਯੋਗ ਅਤੇ ਸਰਕਾਰ  ਦੇ ਨਾਲ ਮਿਲ ਕੇ ਅਸਈਂ ਇਸ ਦਿਸ਼ਾ ’ਚ ਇਕ ਮਹੱਤਵਪੂਰਨ ਭੂਮਿਕਾ ਅਦਾ ਕਰ ਸਕੀਏ।’’