ਵੈਨੇਜ਼ੁਏਲਾ ਦੇ ਤੇਲ ਦੀ ਬਜ਼ਾਰ ''ਚ ਵਾਪਸੀ ਦਾ ਕਰਦੇ ਹਾਂ ਸੁਆਗਤ : ਪੁਰੀ

12/15/2023 5:52:27 PM

ਬਿਜ਼ਨੈੱਸ ਡੈਸਕ: ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵੈਨੇਜ਼ੁਏਲਾ 'ਤੇ ਲਾਈਆਂ ਗਈਆਂ ਪਾਬੰਦੀਆਂ 'ਚ ਢਿੱਲ ਦਿੱਤੇ ਜਾਣ ਤੋਂ ਬਾਅਦ ਇਸ ਲਾਤੀਨੀ ਅਮਰੀਕੀ ਦੇਸ਼ ਦੀ ਤੇਲ ਬਾਜ਼ਾਰ 'ਚ ਵਾਪਸੀ ਦਾ ਸੁਆਗਤ ਕਰਦਾ ਹੈ। ਪੁਰੀ ਨੇ ਕਿਹਾ ਕਿ ਦੇਸ਼ ਦੀਆਂ ਕੁਝ ਰਿਫਾਇਨਰੀ ਕੰਪਨੀਆਂ ਕੋਲ ਲਾਤੀਨੀ ਅਮਰੀਕੀ ਦੇਸ਼ ਵਿੱਚ ਪੈਦਾ ਹੋਏ ਭਾਰੀ ਕੱਚੇ ਤੇਲ ਨੂੰ ਪ੍ਰੋਸੈਸ ਕਰਨ ਦੀ ਸਮਰੱਥਾ ਹੈ।

ਇਹ ਵੀ ਪੜ੍ਹੋ - SBI ਨੇ ਲੋਕਾਂ ਨੂੰ ਦਿੱਤਾ ਵੱਡਾ ਝਟਕਾ, ਵਿਆਜ ਦਰਾਂ 'ਚ ਕੀਤਾ ਵਾਧਾ

ਹਾਲਾਂਕਿ, ਉਸਨੇ ਇਹ ਨਹੀਂ ਦੱਸਿਆ ਕਿ ਕੀ ਭਾਰਤ ਨੇ ਵੈਨੇਜ਼ੁਏਲਾ ਤੋਂ ਖਰੀਦਦਾਰੀ ਦੁਬਾਰਾ ਸ਼ੁਰੂ ਕੀਤੀ ਹੈ ਜਾਂ ਨਹੀਂ। ਭਾਰਤ ਨੇ ਆਖਰੀ ਵਾਰ 2020 ਵਿੱਚ ਵੈਨੇਜ਼ੁਏਲਾ ਤੋਂ ਕੱਚੇ ਤੇਲ ਦੀ ਦਰਾਮਦ ਕੀਤੀ ਸੀ। ਅਮਰੀਕੀ ਖਜ਼ਾਨਾ ਵਿਭਾਗ ਨੇ ਅਕਤੂਬਰ ਵਿਚ ਵੈਨੇਜ਼ੁਏਲਾ ਦੇ ਤੇਲ ਅਤੇ ਗੈਸ ਸੈਕਟਰ 'ਤੇ ਪਾਬੰਦੀਆਂ ਨੂੰ ਅੰਸ਼ਕ ਤੌਰ 'ਤੇ ਹਟਾ ਦਿੱਤਾ ਸੀ। ਦੇਸ਼ ਦੇ ਤੇਲ ਅਤੇ ਗੈਸ ਸੈਕਟਰ ਵਿੱਚ ਲੈਣ-ਦੇਣ ਨੂੰ ਅਧਿਕਾਰਤ ਕਰਨ ਲਈ ਛੇ ਮਹੀਨਿਆਂ ਦਾ ਲਾਇਸੈਂਸ ਦਿੱਤਾ ਗਿਆ ਹੈ। ਇਹ ਲਾਇਸੈਂਸ ਤਾਂ ਹੀ ਨਵਿਆਇਆ ਜਾਵੇਗਾ ਜੇਕਰ ਵੈਨੇਜ਼ੁਏਲਾ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਨਿਰਪੱਖ ਵੋਟ ਲਈ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਦਾ ਹੈ।

ਇਹ ਵੀ ਪੜ੍ਹੋ - ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ 'ਤੇ ਲੱਗਣਗੇ 'ਫੁੱਲ ਬਾਡੀ ਸਕੈਨਰ', ਜਾਣੋ ਕਿਉਂ

ਪੁਰੀ ਨੇ ਕਿਹਾ, “ਅਸੀਂ ਹਮੇਸ਼ਾ ਵੈਨੇਜ਼ੁਏਲਾ ਤੋਂ ਸਾਮਾਨ ਖਰੀਦਿਆ ਹੈ। ਜਦੋਂ ਵੈਨੇਜ਼ੁਏਲਾ 'ਤੇ ਪਾਬੰਦੀਆਂ ਲਗਾਈਆਂ ਗਈਆਂ ਸਨ, ਉਹ ਸਪਲਾਈ ਕਰਨ ਦੀ ਸਥਿਤੀ ਵਿੱਚ ਨਹੀਂ ਸਨ।'' ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੀ ਪਾਰਾਦੀਪ ਰਿਫਾਇਨਰੀ ਸਮੇਤ ਕਈ ਰਿਫਾਇਨਰੀਆਂ ਵੈਨੇਜ਼ੁਏਲਾ ਦੇ ਕੱਚੇ ਤੇਲ ਨੂੰ ਪੈਟਰੋਲ ਅਤੇ ਡੀਜ਼ਲ ਵਰਗੇ ਈਂਧਨ ਵਿੱਚ ਪ੍ਰੋਸੈਸ ਕਰਨ ਵਿੱਚ ਸਮਰੱਥ ਹਨ।

ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ

ਵੈਨੇਜ਼ੁਏਲਾ ਤੋਂ ਕੱਚਾ ਤੇਲ ਖਰੀਦਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ, ''ਅਸੀਂ ਖਰੀਦਾਂਗੇ।'' ਕੁਝ ਭਾਰਤੀ ਰਿਫਾਇਨਰਾਂ ਨੇ ਵੈਨੇਜ਼ੁਏਲਾ ਤੋਂ ਪਹਿਲਾਂ ਹੀ ਸਪਲਾਈ ਯਕੀਨੀ ਕਰ ਦਿੱਤੀ ਹੈ। ਲਾਤੀਨੀ ਅਮਰੀਕੀ ਦੇਸ਼ਾਂ ਤੋਂ ਕੱਚੇ ਤੇਲ ਦੀ ਦਰਾਮਦ ਭਾਰਤ ਨੂੰ ਵਿਭਿੰਨਤਾ ਵਿੱਚ ਮਦਦ ਕਰੇਗੀ, ਜੋ ਇਸ ਸਮੇਂ ਪੱਛਮੀ ਏਸ਼ੀਆ ਅਤੇ ਰੂਸ 'ਤੇ ਬਹੁਤ ਜ਼ਿਆਦਾ ਨਿਰਭਰ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur