ਟੈਕਸ ਪ੍ਰਣਾਲੀ ''ਚ ਸੁਧਾਰ ਲਈ WCO ਨੇ ਭਾਰਤ ਦੀ ਕੀਤੀ ਪ੍ਰਸ਼ੰਸਾ

07/22/2017 9:01:02 AM

ਨਵੀਂ ਦਿੱਲੀ—ਵਿਸ਼ਵ ਕਸਟਮ ਟੈਕਸ ਸੰਗਠਨ (ਡਬਲਿਊ. ਸੀ. ਓ.) ਦੇ ਮਹਾਸਕੱਤਰ ਕੁਨਿਓ ਮਿਕੁਰੀਆ ਨੇ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਾਗੂ ਕਰਨ ਨਾਲ ਭਾਰਤ ਸਰਕਾਰ ਵਲੋਂ ਟੈਕਸ ਪ੍ਰਣਾਲੀ 'ਚ ਕੀਤੇ ਗਏ ਸੁਧਾਰਾਂ ਦੀ ਪ੍ਰਸ਼ੰਸਾ ਕੀਤੀ। ਮਿਕੁਰੀਆ ਨੇ ਵਿੱਤੀ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ। 
ਵਿੱਤੀ ਸਾਲ ਵਲੋਂ ਜਾਰੀ ਇਕ ਵਿਗਿਅਪਨ ਮੁਤਾਬਕ ਮਿਕੁਰੀਆ ਨੇ ਵਪਾਰ ਨੂੰ ਉਤਸ਼ਾਹ ਦੇਣ ਲਈ ਭਾਰਤੀ ਕਸਟਮ ਟੈਕਸ ਵਿਭਾਗ ਵਲੋਂ ਉਠਾਏ ਗਏ ਵੱਖ-ਵੱਖ ਕਦਮਾਂ ਦੀ ਪ੍ਰਸ਼ੰਸਾ ਕੀਤੀ ਜਿਸ 'ਚ ਰਾਸ਼ਟਰੀ ਵਪਾਰ ਸੁਵਿਧਾ ਕਾਰਜ ਯੋਜਨਾ ਨੂੰ ਜਾਰੀ ਕਰਨਾ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। 
ਇਸ ਨਾਲ ਉਨ੍ਹਾਂ ਨੇ ਹੋਰ ਟੈਕਸ ਸੁਧਾਰਾਂ ਅਤੇ ਜੀ. ਐੱਸ. ਟੀ. ਲਾਗੂ ਕਰਨ ਦੀ ਵੀ ਤਾਰੀਫ ਕੀਤੀ ਹੈ।