ਪ੍ਰਚੂਨ ਬਾਜ਼ਾਰ ਨੂੰ ਬਰਬਾਦ ਕਰ ਸਕਦੈ ਵਾਲਮਾਰਟ : ਕੈਟ

05/26/2018 5:00:05 PM

ਮੁੰਬਈ - ਵਪਾਰੀਆਂ ਦੇ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ 16 ਅਰਬ ਡਾਲਰ ਦੇ ਵਾਲਮਾਰਟ-ਫਲਿਪਕਾਰਟ ਸੌਦੇ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਵਾਲਮਾਰਟ ਬਾਜ਼ਾਰ ਖ਼ਰਾਬ ਕਰਨ ਵਾਲੀਆਂ ਕੀਮਤਾਂ (ਲਾਗਤ ਤੋਂ ਘੱਟ ਮੁੱਲ 'ਤੇ) ਅਤੇ ਭਾਰੀ ਛੋਟਾਂ ਵਰਗੇ ਤਰੀਕੇ ਅਪਣਾ ਸਕਦੀ ਹੈ, ਜੋ ਵਪਾਰ ਨੂੰ ਖਤਮ ਕਰਦੇ ਹਨ। ਕੈਟ ਨੇ ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੂੰ ਪੱਤਰ ਲਿਖ ਕੇ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ। ਕੈਟ ਵੱਲੋਂ ਪ੍ਰਭੂ ਨੂੰ ਲਿਖਿਆ ਗਿਆ ਇਹ ਦੂਜਾ ਪੱਤਰ ਹੈ। 
ਕੈਟ ਨੇ ਵਾਲਮਾਰਟ ਨੂੰ 'ਈਸਟ ਇੰਡੀਆ ਕੰਪਨੀ ਦਾ ਅਮਰੀਕੀ ਐਡੀਸ਼ਨ' ਦੱਸਿਆ ਅਤੇ ਇਸ ਸੌਦੇ ਦੀ ਜਾਂਚ ਕਰਨ ਲਈ ਕਿਹਾ ਹੈ।