ਵਾਲਮਾਰਟ, ਫਲਿੱਪਕਾਰਟ ਸਮੂਹ ਨੇ ਨਿੰਜਾਕਾਰਟ ’ਚ ਕੀਤਾ ਨਿਵੇਸ਼

10/12/2020 11:13:51 PM

ਨਵੀਂ ਦਿੱਲੀ– ਵਾਲਮਾਰਟ ਅਤੇ ਫਲਿੱਪਕਾਰਡ ਸਮੂਹ ਨੇ ਬੇਂਗਲੁਰੂ ਦੀ ਨਿੰਜਾਕਾਰਟ ’ਚ ਨਿਵੇਸ਼ ਕਰਨ ਦਾ ਸੋਮਵਾਰ ਨੂੰ ਐਲਾਨ ਕੀਤਾ। ਨਿੰਜਾਕਾਰਟ ਇਕ ਕਾਰੋਬਾਰੀ (ਬੀ2ਬੀ) ਨੂੰ ਸੇਵਾ ਦੇਣ ਵਾਲੀ ਇਕ ਸਪਲਾਈ ਚੇਨ ਕੰਪਨੀ ਹੈ। ਹਾਲਾਂਕਿ ਕੰਪਨੀਆਂ ਨੇ ਕਿੰਨੀ ਰਾਸ਼ੀ ਦਾ ਨਿਵੇਸ਼ ਕੀਤਾ ਹੈ, ਇਸ ਦਾ ਖੁਲਾਸਾ ਨਹੀਂ ਕੀਤਾ। ਇਸ ਲੈਣ-ਦੇਣ ਦੇ ਮਹੀਨੇ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ।

ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਆਉਣ ਵਾਲੇ ਮਹੀਨਿਆਂ ’ਚ ਨਿੰਜਾਕਾਰਟ ਇਸ ਰਾਸ਼ੀ ਦੀ ਵਰਤੋਂ ਨਵੇਂ ਬਾਜ਼ਾਰਾਂ ’ਚ ਪਹੁੰਚ ਵਧਾਉਣ ਅਤੇ ਉੱਭਰਦੇ ਖਪਤਕਾਰਾਂ ਲਈ ਸਪਲਾਈ ਚੇਨ ਅਤੇ ਨਵੀਂ ਪੇਸ਼ਕਸ਼ ਦੇਣ ’ਚ ਕਰੇਗੀ। ਇਸ ਤੋਂ ਪਹਿਲਾਂ ਵਾਲਮਾਰਟ ਅਤੇ ਫਲਿੱਪਕਾਰਟ ਨੇ ਦਸੰਬਰ 2019 ’ਚ ਵੀ ਕੰਪਨੀ ਵਿਚ ਨਿਵੇਸ਼ ਕੀਤਾ ਸੀ। ਨਿੰਜਾਕਾਰਟ ਦੀ ਸਥਾਪਨਾ 2015 ’ਚ ਤੁਰੂਕੁਮਾਰਨ ਨਾਗਾਰਜਨ, ਕਾਰਤੀਸਵਰਣ ਕੇ. ਕੇ., ਆਸ਼ੁਤੋਸ਼ ਵਿਕਰਮ, ਸ਼ਰਥ ਲੋਗਨਾਥਨ ਅਤੇ ਵਾਸੁਦੇਵਨ ਚਿਤਰਾਥਾਂਬੀ ਨੇ ਕੀਤੀ ਸੀ। ਕੰਪਨੀ ’ਚ ਟਾਈਗਰ ਗਲੋਬਲ, ਐਕਸੇਲ, ਟੈਂਗਲਿਨ, ਸਟੀਡਵਿਊ, ਸਿੰਜੇਂਟਾ, ਨੰਦਨ ਨੀਲੇਕਣੀ ਅਤੇ ਕਵਾਲਕਾਮ ਆਦਿ ਨੇ ਵੀ ਨਿਵੇਸ਼ ਕੀਤਾ ਹੈ।

Sanjeev

This news is Content Editor Sanjeev