ਨੋਟਬੰਦੀ ਦੀ ਹਨੇਰੀ ਤੋਂ ਉੱਭਰੀ ਵੈਡਿੰਗ ਇੰਡਸਟਰੀ

11/22/2017 1:01:53 AM

ਨਵੀਂ ਦਿੱਲੀ— ਨੋਟਬੰਦੀ ਨੇ ਵੈਡਿੰਗ ਇੰਡਸਟਰੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਜ਼ਿਆਦਾਤਰ ਵਿਆਹਾਂ ਦੀਆਂ ਤਰੀਕਾਂ ਅੱਗੇ ਵਧਾਉਣੀਆਂ ਪਈਆਂ ਸਨ ਅਤੇ ਉਨ੍ਹਾਂ ਦਾ ਬਜਟ 50 ਤੋਂ 80 ਫੀਸਦੀ ਤੱਕ ਘਟਾਉਣਾ ਪਿਆ ਸੀ। ਲੋਕ ਵਿਆਹ ਪ੍ਰੋਗਰਾਮਾਂ 'ਚ ਹੱਥ ਬੰਨ੍ਹ ਕੇ ਖਰਚ ਕਰਨ ਲੱਗੇ। ਇਸ ਦੌਰਾਨ ਜਿਊਲਰੀ ਅਤੇ ਡਿਜ਼ਾਈਨਰ ਵੀਅਰ ਇੰਡਸਟ੍ਰੀਜ਼ ਲਾਈਫ ਸਪੋਰਟ 'ਤੇ ਆ ਗਈ।  ਭਾਰਤੀ ਵਿਆਹ ਪ੍ਰੋਗਰਾਮ ਬਸ ਨਾਮ ਦੇ ਰਹਿ ਗਏ। ਇੱਥੇ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ 'ਚ ਦਿੱਤੇ ਗਏ ਭਾਸ਼ਣ 'ਚ ਵੈਡਿੰਗ ਮਾਰਕੀਟ 'ਤੇ ਨੋਟਬੰਦੀ ਦੇ ਅਸਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਸੀ ਕਿ ਘਰ 'ਚ ਵਿਆਹ ਹੈ, ਪੈਸੇ ਨਹੀਂ ਹਨ।
ਪਟੜੀ 'ਤੇ ਪਰਤੀ ਇੰਡਸਟਰੀ
ਨੋਟਬੰਦੀ ਹੋਏ ਨੂੰ ਸਾਲ ਹੋ ਗਿਆ ਹੈ। ਵੈਡਿੰਗ ਪੋਰਟਲ ਬੈਂਡ ਵਾਜਾ ਦੇ ਕੋ-ਫਾਊਂਡਰ ਅਤੇ ਸੀ. ਈ. ਓ. ਸਿੰਗਲ ਦੱਸਦੇ ਹਨ ਕਿ ਵੈਡਿੰਗ ਇੰਡਸਟਰੀ ਪੂਰੀ ਤਰ੍ਹਾਂ ਨਾਲ ਪਟੜੀ 'ਤੇ ਪਰਤ ਆਈ ਹੈ। ਡੈਸਟੀਨੇਸ਼ਨ ਵੈਡਿੰਗਸ ਦੀ ਡਿਮਾਂਡ 'ਚ ਜ਼ਿਕਰਯੋਗ ਵਾਧਾ ਹੋਇਆ ਹੈ। ਜ਼ਿਆਦਾਤਰ ਪੇਂਮੈਟ ਆਨਲਾਈਨ ਹੋਣ ਲੱਗੀ ਹੈ ਅਤੇ ਲੋਕਾਂ ਨੇ ਵਿਆਹ ਦਾ ਬਜਟ ਫਿਰ ਵਧਾ ਕੇ ਲਿਆ ਹੈ। ਬਾਜ਼ਾਰ ਦਾ ਮੂਡ ਵਧੀਆ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਦਾ ਆਕਰਸ਼ਣ ਵਾਪਸ ਆ ਗਿਆ ਹੈ। ਬੈਂਡ, ਵਾਜਾ ਅਤੇ ਬਰਾਤ ਫਿਰ ਤੋਂ ਪਹਿਲਾਂ ਵਰਗੇ ਧਮਾਕੇਦਾਰ ਹੋ ਰਹੇ ਹਨ।
ਦੇਸ਼ 'ਚ ਵੱਡੇ ਵਿਆਹਾਂ ਦਾ ਦੌਰ ਫਿਰ ਪਰਤਿਆ
ਏਸ਼ੀਆ 'ਚ ਬ੍ਰਾਈਡਲ ਅਤੇ ਲਾਈਫ ਐਗਜ਼ੀਬਿਸ਼ਨ ਦੀ ਮੋਹਰੀ ਕੰਪਨੀ ਬ੍ਰਾਈਡਲ ਏਸ਼ੀਆ ਦੇ ਚੀਫ ਆਪ੍ਰੇਟਿੰਗ ਆਫੀਸਰ ਧਰੁਵ ਗੁਰਵਾਰਾ ਦੀਆਂ ਗੱਲਾਂ 'ਚ ਵੀ ਬਾਜ਼ਾਰ ਨੂੰ ਲੈ ਕੇ ਵੱਡਾ ਉਤਸ਼ਾਹ ਦਿਸ ਰਿਹਾ ਹੈ। ਧਰੁਵ ਦੱਸਦੇ ਹਨ ਕਿ ਵੈਡਿੰਗ ਮਾਰਕੀਟ 'ਚ ਖਰਚ ਕਰਨ ਦਾ ਹੌਸਲਾ ਕਦੇ ਘੱਟ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਵੱਡੇ ਵਿਆਹਾਂ ਦਾ ਦੌਰ ਫਿਰ ਵਾਪਸ ਆਇਆ ਹੈ। ਨੋਟਬੰਦੀ ਦੌਰਾਨ ਸਿਸਟਮ ਤੋਂ ਨਿਕਲਿਆ ਕੈਸ਼ ਵਾਪਸ ਆ ਗਿਆ ਹੈ ਅਤੇ ਵੈਂਡਰਸ ਦਾ ਦੌਰ ਫਿਰ ਵਾਪਸ ਆਇਆ ਹੈ। ਨੋਟਬੰਦੀ ਕਾਰਨ ਸਿਸਟਮ ਨੂੰ ਆਨਲਾਈਨ ਪੇਮੈਂਟ ਹੋਣ ਲੱਗੀ ਹੈ। ਮੌਜੂਦਾ ਸੀਜ਼ਨ ਨੇ ਲਗਭਗ 40 ਅਰਬ ਡਾਲਰ ਦੀ ਵੈਡਿੰਗ ਇੰਡਸਟਰੀ 'ਚ ਨਵੀਂ ਜਾਨ ਪਾ ਦਿੱਤੀ ਹੈ।