ਵੋਟਰ ਕਾਰਡ ਦਾ ਜਲਦ ਬਦਲੇਗਾ ਰੂਪ, ਆਧਾਰ ਕਾਰਡ ਦੀ ਤਰ੍ਹਾਂ ਹੋ ਸਕੇਗਾ 'ਡਾਊਨਲੋਡ'

12/11/2020 2:08:47 PM

ਨਵੀਂ ਦਿੱਲੀ — ਚੋਣ ਕਮਿਸ਼ਨ ਵੋਟਰ ਕਾਰਡ ਨੂੰ ਡਿਜੀਟਲ ਫਾਰਮੈਟ ਵਿਚ ਲਿਆਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਵੋਟਰ ਸ਼ਨਾਖਤੀ ਕਾਰਡ ਨੂੰ ਆਧਾਰ ਕਾਰਡ ਵਰਗੇ ਡਿਜੀਟਲ ਫਾਰਮੈਟ ਵਿਚ ਰੱਖਣ ਦੇ ਯੋਗ ਹੋਣਗੇ। ਹਾਲਾਂਕਿ ਮੌਜੂਦਾ ਭੌਤਿਕ ਕਾਰਡ ਵੀ ਵੋਟਰਾਂ ਕੋਲ ਰਹੇਗਾ। ਮੌਜੂਦਾ ਵੋਟਰ ਕਾਰਡ ਧਾਰਕਾਂ ਨੂੰ ਵੋਟਰ ਹੈਲਪਲਾਈਨ ਐਪ ਦੇ ਜ਼ਰੀਏ ਕੇ.ਵਾਈ.ਸੀ. ਕਰਵਾਉਣ 'ਤੇ ਹੀ ਇਹ ਸਹੂਲਤ ਮਿਲੇਗੀ। ਚੋਣ ਕਮਿਸ਼ਨ ਦਾ ਉਦੇਸ਼ ਵੋਟਰਾਂ ਨੂੰ ਇਲੈਕਟਰਸ ਫੋਟੋ ਆਈਡੈਂਟਿਟੀ ਕਾਰਡ (ਈ.ਪੀ.ਆਈ.ਸੀ.) ਦੀ ਸਹੂਲਤ ਅਸਾਨੀ ਨਾਲ ਉਪਲਬਧ ਕਰਵਾਉਣਾ ਹੈ।ਚੋਣ ਕਮਿਸ਼ਨ ਦੀਆਂ ਤਿਆਰੀਆਂ ਪੂਰੀਆਂ ਹਨ ਅਤੇ ਇਸ ਦੀ ਪ੍ਰਵਾਨਗੀ ਤੋਂ ਬਾਅਦ ਦੇਸ਼ ਭਰ ਦੇ ਵੋਟਰ ਅਗਲੇ ਸਾਲ ਹੋਣ ਵਾਲੀਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਸਹੂਲਤ ਲੈਣ ਦੇ ਯੋਗ ਹੋ ਸਕਦੇ ਹਨ।

ਨਵੀਂ ਪ੍ਰਣਾਲੀ ਸੇਵਾ ਵੋਟਰਾਂ ਲਈ ਲਾਭਕਾਰੀ ਸਿੱਧ ਹੋਵੇਗੀ

ਚੋਣ ਕਮਿਸ਼ਨ ਦੇ ਫੈਸਲੇ ਤੋਂ ਬਾਅਦ ਨਵੇਂ ਵੋਟਰ ਆਪਣੇ ਵੋਟਰ ਕਾਰਡ ਨੂੰ ਇੰਟਰਨੈੱਟ ਤੋਂ ਡਾਊਨਲੋਡ ਕਰ ਸਕਣਗੇ। ਇੰਨਾ ਹੀ ਨਹੀਂ ਇਸ ਡਿਜੀਟਲ ਕਾਰਡ ਦੇ ਜ਼ਰੀਏ ਉਹ ਆਪਣੀ ਵੋਟ ਦਾ ਇਸਤੇਮਾਲ ਵੀ ਕਰ ਸਕਣਗੇ। ਇਸ ਤੋਂ ਇਲਾਵਾ ਵੋਟਰ ਕਾਰਡ ਪ੍ਰਾਪਤ ਕਰਨ ਵਿਚ ਦੇਰੀ ਕਾਰਨ ਹੋਣ ਵਾਲੀਆਂ ਮੁਸ਼ਕਲਾਂ ਤੋਂ ਵੀ ਵੋਟਰਾਂ ਨੂੰ ਛੁਟਕਾਰਾ ਮਿਲੇਗਾ। ਇਹ ਚੋਣ ਕਮਿਸ਼ਨ ਦੇ ਰਿਕਾਰਡ ਵਿਚ ਦਰਜ ਸਰਵਿਸ ਵੋਟਰਸ ਲਈ ਕਾਫ਼ੀ ਲਾਭਕਾਰੀ ਸਾਬਤ ਹੋਵੇਗੀ। 

ਇਹ ਵੀ ਪੜ੍ਹੋ-  ਹੁਣ ਸ਼ਰਧਾਲੂ ਘਰ ਬੈਠੇ ਮੰਗਵਾ ਸਕਦੇ ਹਨ ਸਬਰੀਮਾਲਾ ਮੰਦਿਰ ਦਾ ਪ੍ਰਸਾਦ

ਵਿਦੇਸ਼ੀ ਵੋਟਰਾਂ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ ਡਿਜੀਟਲ ਕਾਰਡ ਦੀ ਸਹੂਲਤ 

ਕਮਿਸ਼ਨ ਦੇ ਫੈਸਲੇ ਤੋਂ ਬਾਅਦ ਰਿਕਾਰਡ ਵਿਚ ਦਰਜ ਵਿਦੇਸ਼ੀ ਵੋਟਰ ਵੀ ਡਿਜੀਟਲ ਵੋਟਰ ਕਾਰਡ ਦੀ ਸਹੂਲਤ ਦਾ ਲਾਭ ਲੈ ਸਕਣਗੇ। ਹਾਲਾਂਕਿ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨੂੰ ਅਜੇ ਤੱਕ ਵੋਟ ਪਾਉਣ ਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਹੈ। ਚੋਣ ਕਮਿਸ਼ਨ ਨੇ ਇਸ ਬਾਰੇ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ। ਵਿਦੇਸ਼ੀ ਭਾਰਤੀਆਂ ਨੂੰ ਵੀ ਵੋਟਰ ਕਾਰਡ ਜਾਰੀ ਨਹੀਂ ਕੀਤੇ ਜਾਂਦੇ। ਚੋਣ ਕਮਿਸ਼ਨ ਦੇ ਫੈਸਲੇ ਤੋਂ ਬਾਅਦ ਵਿਦੇਸ਼ੀ ਵੋਟਰ ਵੀ ਆਪਣਾ ਈ.ਪੀ.ਆਈ.ਸੀ. ਭਾਵ ਡਿਜੀਟਲ ਵੋਟਰ ਕਾਰਡ ਡਾਊਨਲੋਡ ਕਰ ਸਕਣਗੇ। ਜੇ ਕੋਈ ਵੋਟਰ ਕਿਸੇ ਹੋਰ ਜਗ੍ਹਾ ਤਬਦੀਲ ਹੋ ਗਿਆ ਹੈ ਅਤੇ ਨਵੀਂ ਜਗ੍ਹਾ ਦਾ ਵੋਟਰ ਬਣਾਉਣਾ ਚਾਹੁੰਦਾ ਹੈ, ਤਾਂ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਕੇ ਉਹ ਇਸ ਸਹੂਲਤ ਰਾਹੀਂ ਨਵਾਂ ਵੋਟਰ ਕਾਰਡ ਡਾਊਨਲੋਡ ਕਰ ਸਕਦਾ ਹੈ।

ਇਹ ਵੀ ਪੜ੍ਹੋ- 2 ਸ਼ਤਾਬਦੀਆਂ ਤੋਂ ਕਿਸਾਨਾਂ ਦੇ ਹੱਕ ਦੀ ਕਮਾਈ ਖਾ ਰਹੇ ਇਹ ਲੋਕ, ਨਹੀਂ ਮਿਲਿਆ ਇੰਨਸਾਫ

ਕਾਰਡ ਵਿਚ ਦਿੱਤੇ ਕਿਯੂ.ਆਰ. ਕੋਡ ਦੇ ਅਧਾਰ 'ਤੇ ਪੈ ਸਕੇਗੀ ਵੋਟ 

ਦਰਅਸਲ ਵੋਟਰ ਕਾਰਡ ਦੇ ਡਿਜੀਟਲ ਫਾਰਮ ਵਿਚ ਦੋ ਕਿਯੂ.ਆਰ. ਕੋਡ ਹੋਣਗੇ ਅਤੇ ਇਸ ਕੋਡ ਦੀ ਜਾਣਕਾਰੀ ਦੇ ਅਧਾਰ 'ਤੇ ਵੋਟਰ ਇੰਟਰਨੈਟ ਤੋਂ ਡਾਊਨਲੋਡ ਕੀਤੇ ਗਏ ਵੋਟਰ ਕਾਰਡ ਰਾਹੀਂ ਵੋਟ ਪਾਉਣ ਦੇ ਯੋਗ ਹੋ ਜਾਵੇਗਾ। ਇੱਕ ਕਿਯੂ.ਆਰ. ਕੋਡ ਵਿਚ ਵੋਟਰ ਦਾ ਨਾਮ, ਵੋਟਰ ਦੇ ਪਿਤਾ ਦਾ ਨਾਮ, ਉਮਰ, ਲਿੰਗ ਅਤੇ ਹੋਰ ਵੋਟਰ ਨਾਲ ਜੁੜੀ ਜਾਣਕਾਰੀ ਤੋਂ ਇਲਾਵਾ ਵੋਟਰ ਦੀ ਵੋਟਰ ਦੀ ਫੋਟੋ ਹੁੰਦੀ ਹੈ। ਇਸ ਦੇ ਨਾਲ ਹੀ ਵੋਟਰ ਦੀ ਪਤਾ, ਸੂਚੀ ਵਿੱਚ ਲੜੀ ਨੰਬਰ ਤੋਂ ਇਲਾਵਾ ਹੋਰ ਜਾਣਕਾਰੀਆਂ ਸ਼ਾਮਲ ਹੁੰਦੀਆਂ ਹਨ।

ਇਹ ਵੀ ਪੜ੍ਹੋ-  ਘੱਟ ਤਨਖਾਹ ਕਾਰਨ ਵੱਧ ਰਿਹਾ ਕੰਪਨੀਆਂ ਦਾ ਮੁਨਾਫਾ, ਇਹ ਪੈਦਾ ਕਰਨ ਵਾਲਾ ਹੈ ਖ਼ਤਰਨਾਕ ਅਸਮਾਨਤਾ : 

ਨੋਟ- ਚੋਣ ਕਮਿਸ਼ਨ ਵਲੋਂ ਜਾਰੀ ਇਸ ਨਵੇਂ ਫਾਰਮੈਟ ਵਾਲੇ ਵੋਟਰ ਕਾਰਡ ਤੁਹਾਡੇ ਲਈ ਕਿੰਨੇ ਲਾਹੇਵੰਦ ਸਾਬਤ ਹੋ ਸਕਦੇ ਹਨ। ਇਸ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

 

Harinder Kaur

This news is Content Editor Harinder Kaur