ਵਾਕਸਵੈਗਨ ਚੀਨ ''ਚ ਇਲੈਕਟ੍ਰਿਕ ਕਾਰ ਬਾਜ਼ਾਰ ''ਚ ਵਿਸਤਾਰ ਲਈ ਨਿਵੇਸ਼ ਕਰੇਗੀ 2.2 ਅਰਬ ਡਾਲਰ

05/30/2020 1:53:30 AM

ਬੀਜਿੰਗ-ਵਾਕਸਵੈਗਨ ਚੀਨ ਦੇ ਇਲੈਕਟ੍ਰਿਕ ਕਾਰ ਬਾਜ਼ਾਰ 'ਚ ਆਪਣੀ ਮੌਜੂਦਗੀ ਵਧਾਉਣ ਲਈ 2.2 ਅਰਬ ਡਾਲਰ ਦਾ ਨਿਵੇਸ਼ ਕਰੇਗੀ। ਚੀਨ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਘੱਟਣ ਤੋਂ ਬਾਅਦ ਇਹ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਹੈ। ਵਾਕਸਵੈਗਨ ਏਜੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣੇ ਇਲੈਕਟ੍ਰਿਕ ਵਾਹਨ ਉੱਧਮ 'ਚ ਚੀਨੀ ਸਾਂਝੇਦਾਰੀ ਦੀ ਹਿੱਸੇਦਾਰੀ ਇਕ ਅਰਬ ਯੂਰੋ (1.1 ਅਰਬ ਡਾਲਰ) 'ਚ ਖਰੀਦੇਗੀ। ਇਸ ਦੇ ਨਾਲ ਹੀ ਉੱਧਮ 'ਚ ਵਾਕਸਵੈਗਨ ਦੀ ਕੰਟਰੋਲਰ ਹਿੱਸੇਦਾਰੀ ਹੋਵੇਗੀ।

ਜਰਮਨੀ ਦੀ ਆਟੋ ਕੰਪਨੀ ਨੇ ਕਿਹਾ ਕਿ ਉਹ ਇਕ ਬੈਟਰੀ ਉਤਪਾਦਕ ਕੰਪਨੀ 'ਚ ਸਭ ਤੋਂ ਵੱਡੀ ਸ਼ੇਅਰਧਾਰਕ ਬਣਨ ਲਈ ਵੱਖ ਤੋਂ ਇਕ ਅਰਬ ਯੂਰੋ (1.1 ਅਰਬ ਡਾਲਰ) ਨਿਵੇਸ਼ ਕਰੇਗੀ। ਚੀਨ ਦੀ ਸੱਤਾਧਾਰੀ ਕਮਿਊਨੀਸਟ ਪਾਰਟੀ ਨੇ ਉਦਯੋਗਾਂ ਨੂੰ ਉਤਸ਼ਾਹ ਦੇਣ ਲਈ 2018 'ਚ ਇਲੈਕਟ੍ਰਿਕ ਵਾਹਨ ਕੰਪਨੀਆਂ 'ਚ ਵਿਦੇਸ਼ੀ ਨਿਵੇਸ਼ ਦੀ ਸੀਮਾ ਨੂੰ ਖਤਮ ਕਰ ਦਿੱਤਾ ਸੀ। ਦੁਨੀਆਭਰ 'ਚ ਜਿੰਨੀਆਂ ਇਲੈਕਟ੍ਰਿਕ ਕਾਰਾਂ ਵਿਕਦੀਆਂ ਹਨ, ਉਸ 'ਚ ਚੀਨ ਦੀ ਅੱਧੀ ਹਿੱਸੇਦਾਰੀ ਹੈ।


Karan Kumar

Content Editor

Related News