ਵਾਕਸਵੈਗਨ ਦਾ ਐਲਾਨ : 2018 ''ਚ ਹੀ ਲਿਆਵੇਗੀ 9 ਇਲੈਕਟ੍ਰਾਨਿਕ ਵਾਹਨ

03/15/2018 12:34:29 AM

ਜਲੰਧਰ—ਇਲੈਕਟ੍ਰਾਨਿਕ ਮੋਬੀਲਿਟੀ ਦੁਨੀਆਭਰ ਦੇ ਆਟੋਮੋਬਾਇਲ ਜਗਤ ਦਾ ਭਵਿੱਖ ਹੈ ਅਤੇ ਵਾਕਸਵੈਗਨ ਇਸ ਵੱਲ ਜਾਣ ਵਾਲੇ ਵਾਹਨ ਦੀ ਡਰਾਈਵਿੰਗ ਸੀਟ 'ਤੇ ਬੈਠਣਾ ਚਾਹੁੰਦੀ ਹੈ। ਭਾਵ ਵਾਕਸਵੈਗਨ ਇਲੈਕਟ੍ਰਾਨਿਕ ਵਾਹਨਾਂ ਵੱਲ ਆਪਣਾ ਰੂਖ ਕਰ ਚੁੱਕੀ ਹੈ ਅਤੇ ਕੰਪਨੀ ਦਾ ਕਹਿਣਾ ਹੈ ਕਿ 2022 ਤਕ ਪੂਰੀ ਦੁਨੀਆ ਦੀ 16 ਜਗ੍ਹਾ 'ਤੇ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦਾ ਉਤਪਾਦ ਕੀਤਾ ਜਾਣ ਵਾਲਾ ਹੈ। ਬਰਲੀਨ 'ਚ ਆਯੋਜਿਤ ਵਾਕਸਵੈਗਨ ਗਰੁੱਪ ਦੀ ਸਾਲਾਨਾ ਮੀਡੀਆ ਕਾਨਫਰੰਸ 'ਚ ਕੰਪਨੀ ਦੇ ਸੀ.ਈ.ਓ. ਮੈਥੀਆਸ ਮੁਲਰ ਨੇ ਇਸ ਦਾ ਐਲਾਨ ਕੀਤਾ ਹੈ। ਫਿਲਹਾਲ ਵਾਕਸਵੈਗਨ ਤਿੰਨ ਜਗ੍ਹਾ 'ਤੇ ਇਲੈਕਟ੍ਰਾਨਿਕ ਕਾਰਾਂ ਦਾ ਉਤਪਾਦ ਕਰ ਰਹੀ ਹੈ ਅਤੇ ਦੋ ਸਾਲ ਅੰਦਰ ਹੋਰ 9 ਜਗ੍ਹਾ 'ਤੇ ਇਸ ਉਦੇਸ਼ ਨਾਲ ਕੰਪਨੀ ਪ੍ਰੋਡਕਸ਼ਨ ਪਲਾਂਟ ਬਣਾਵੇਗੀ।


ਇੰਨੇ ਵੱਡੇ ਪੱਧਰ 'ਤੇ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦੀ ਸਪਲਾਈ ਮੁਸ਼ਕਲ ਕੰਮ ਹੋਵੇਗਾ ਜਿਸ ਦੇ ਲਈ ਵਾਕਸਵੈਗਨ ਗਰੁੱਪ ਨੇ ਯੂਰੋਪ ਅਤੇ ਚੀਨ ਦੇ ਬੈਟਰੀ ਉਤਪਾਦਕਾਂ ਨਾਲ ਪਹਿਲੇ ਹੀ ਕਰਾਰ ਕਰ ਲਿਆ ਹੈ। ਇਸ ਦੇ ਲਈ ਕੰਸੈਪਟ ਵੀ ਸਾਈਨ ਕਰ ਲਏ ਗਏ ਹਨ ਜੋ ਲਗਭਗ 20 ਬਿਲੀਅਨ ਯੂਰੋ ਭਾਰਤੀ ਕਰੰਸੀ 'ਚ 1 ਲੱਖ 60 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਵਾਕਸਵੈਗਨ ਪਹਿਲੇ ਹੀ ਐਲਾਨ ਕਰ ਚੁੱਕੀ ਹੈ ਕਿ 2025 ਤਕ ਕੰਪਨੀ ਸਾਲਾਨਾ 30 ਲੱਖ ਇਲੈਕਟ੍ਰਾਨਿਕ ਵਾਹਨਾਂ ਦਾ ਉਤਪਾਦ ਕਰੇਗੀ ਜਿਸ 'ਚ 80 ਨਵੇਂ ਕਾਰ ਮਾਡਲਸ ਸ਼ਾਮਲ ਹੋਣਗੇ। ਕੰਪਨੀ 2018 'ਚ 9 ਹੋਰ ਨਵੇਂ ਵਾਹਨਾਂ ਨੂੰ ਆਪਣੇ ਪੋਰਟਫੋਲੀਓ 'ਚ ਸ਼ਾਮਲ ਕਰੇਗੀ ਜਿਸ 'ਚੋਂ 3 ਪੂਰੀ ਤਰ੍ਹਾਂ ਇਲੈਕਟ੍ਰਾਨਿਕ ਵਾਹਨ ਹੋਣਗੇ ਅਤੇ ਕੁਝ ਪਲੱਗ-ਇਨ ਹਾਈਬ੍ਰਿਡ ਕਾਰਾਂ ਵੀ ਸ਼ਾਮਲ ਹੋਣਗੀਆਂ।