ਵੋਡਾਫੋਨ ਦਾ ਧਮਾਕਾ, 19 ਰੁਪਏ ''ਚ 4ਜੀ ਡਾਟਾ ਅਤੇ ਅਨਲਿਮਟਡ ਕਾਲਿੰਗ ਆਫਰ

05/25/2017 10:16:33 PM

ਨਵੀਂ ਦਿੱਲੀ — ਜੀਓ ਨੂੰ ਟੱਕਰ ਦਿੰਦੇ ਹੋਏ ਵੋਡਾਫੋਨ ਇੰਡੀਆ ਕਈ ਨਵੇਂ ਪਲਾਨ ਲੈ ਕੇ ਆਈ ਹੈ। ਜਿੱਥੇ ਉਹ ਆਪਣੇ ਗਾਹਕਾਂ ਨੂੰ 4ਜੀ ਡੇਟਾ ਪਲਾਨ ਅਤੇ ਅਨਲਿਮਟਡ ਵਾਇਸ ਕਾਲਿੰਗ ਪੈਕ ਆਫਰ ਕਰ ਰਹੀ ਹੈ। ਵੋਡਾਫੋਨ ਦੇ ਇਹ ਆਫਰ ਸਿਰਫ 19 ਰੁਪਏ ਰੋਜ਼ਾਨਾ ਤੋਂ ਸ਼ੁਰੂ ਹੋ ਰਹੇ ਹਨ। ਇਹ ਆਫਰ ਤੁਹਾਡੇ ਹਰ ਘੰਟੇ, ਦਿਨ ਜਾਂ ਹਫਤੇ ਦੇ ਉਪਯੋਗ ਦੇ ਆਧਾਰ 'ਤੇ ਤਿਆਰ ਕੀਤੇ ਗਏ ਹਨ। ਕੰਪਨੀ ਵੋਡਾਫੋਨ ਸੁਪਰ ਡੇਅ ਅਤੇ ਵੋਡਾਫੋਨ ਸੁਪਰਵਾਇਕ ਨਾਮ ਨਾਲ ਦੋ 'ਵਾਇਸ ਪਲੱਸ ਡੇਟਾ ਪਲਾਨ' ਲਿਆਈ ਹੈ। ਇਨ੍ਹਾਂ ਆਫਰਾਂ 'ਚ ਪ੍ਰੀਪੇਡ ਉਪਭੋਗਤਾ ਨੂੰ ਅਨਲਿਮਟਡ ਲੋਕਲ ਅਤੇ ਐੱਸ.ਟੀ.ਡੀ ਕਾਲਿੰਗ ਦੇ ਨਾਲ-ਨਾਲ ਸੱਤ ਦਿਨ੍ਹਾਂ ਤੱਕ 250 ਐੱਮ.ਬੀ ਤੱਕ ਮੁਫਤ ਡੇਟਾ ਮਿਲੇਗਾ। 
ਸੁਪਰਡੇਅ ਨਾਂ ਦੇ ਪਹਿਲੇ ਆਫਰ 'ਚ ਉਪਭੋਗਤਾ ਅਨਲਿਮਟਡ ਲੋਕਲ ਵੋਡਾਫੋਨ ਕਾਲ ਕਰ ਸਕਦੇ ਹਨ ਅਤੇ ਆਪਣੇ ਨਾਨ-4ਜੀ ਹੈਂਡਸੈੱਟ 'ਤੇ ਰੋਜ਼ਾਨਾ 50 ਐੱਮ.ਬੀ 3ਜੀ/4ਜੀ ਡੇਟਾ ਦਾ ਲਾਭ ਚੁੱਕ ਸਕਦੇ ਹਨ ਅਤੇ ਜੇਕਰ ਉਨ੍ਹਾਂ ਕੋਲ 4ਜੀ ਹੈਂਡਸੈੱਟ ਹੈ ਤਾਂ ਉਨ੍ਹਾਂ ਨੂੰ ਰੋਜ਼ 100 ਐੱਮ.ਬੀ ਡੇਟਾ ਦਾ ਫਾਇਦਾ ਮਿਲੇਗਾ। ਸੁਪਰਵੀਕ ਵੀ2ਵੀ (ਵੋਡਾਫੋਨ ਟੂ ਵੋਡਾਫੋਨ) ਆਫਰ 'ਚ ਤੁਸੀਂ ਅਨਲਿਮਟਡ ਲੋਕਲ ਵੋਡਾਫੋਨ ਤੋਂ ਵੋਡਾਫੋਨ ਕਾਲਸ ਕਰ ਸਕਦੇ ਹੋ ਅਤੇ ਸੱਤ ਦਿਨ੍ਹਾਂ ਲਈ ਨਾਨ-4ਜੀ ਹੈਂਡਸੈੱਟ 'ਤੇ ਰੋਜ਼ 50 ਐੱਮ.ਬੀ 3ਜੀ/4ਜੀ ਡੇਟਾ ਅਤੇ 4 ਜੀ ਹੈਂਡਸੈੱਟ 'ਤੇ 250 ਐੱਮ.ਬੀ ਡੇਟਾ ਦਾ ਫਾਇਦਾ ਪਾ ਸਕਦੇ ਹੋ। 
19 ਰੁਪਏ ਦੀ ਕੀਮਤ ਵਾਲਾ ਵੋਡਾਫੋਨ ਸੁਪਰ ਡੇਅ ਇਕ ਦਿਨ ਦੀ ਮਿਆਦ ਨਾਲ ਆਵੇਗਾ, ਉੱਥੇ ਹੀ 49 ਰੁਪਏ 'ਚ ਵੋਡਾਫੋਨ ਸੁਪਰਵੀਕ ਸੱਤ ਦਿਨ੍ਹਾਂ ਲਈ ਵੈਲਿਡ ਹੋਵੇਗਾ। ਵੋਡਾਫੋਨ ਦੇ ਗਾਹਕ ਕਿਸੇ ਵੀ ਸਮੇਂ ਇਸ ਆਫਰ ਦਾ ਲਾਭ ਚੁੱਕ ਸਕਦੇ ਹਨ। ਇਹ ਪ੍ਰਸਤਾਵ ਇਨ੍ਹਾਂ ਭਾਰਤੀ ਸ਼ਹਿਰਾਂ ਜਾਂ ਦੂਰਸੰਚਾਰ ਸੇਵਾ ਖੇਤਰਾਂ 'ਚ ਲਾਗੂ ਹੋਵੇਗਾ- ਮੁੰਬਈ, ਦਿੱਲੀ, ਕੋਲਕਾਤਾ, ਗੁਜਰਾਤ, ਚੇਨਈ, ਤਾਮਿਲਨਾਡੂ, ਰਾਜਸਥਾਨ, ਹਰਿਆਣਾ, ਯੂ. ਪੀ ਪੱਛਮੀ, ਯੂ. ਪੀ ਪੂਰਬੀ, ਕਰਨਾਟਕਾ, ਕੇਰਲ, ਮਣੀਪੁਰ, ਗੋਆ, ਅਸਮ, ਪੁਰਵੋਤਰ, ਪੰਜਾਬ, ਓਡੀਸ਼ਾ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਬਿਹਾਰ। ਇਸ ਪ੍ਰਸਤਾਵ ਦਾ ਉਪਯੋਗ ਕਿਸੇ ਹੋਰ ਵਿਕਲਪੀ ਪ੍ਰਸਤਾਵ ਜਾਂ ਪ੍ਰਚਾਰ ਵਾਂਗ ਨਹੀਂ ਕੀਤਾ ਜਾ ਸਕਦਾ।