ਵੋਡਾਫੋਨ-ਆਈਡੀਆ ਨੇ ਰਿਟੇਲਰਸ ਦਾ ਕਮਿਸ਼ਨ ਕੀਤਾ ਡਬਲ

Friday, Aug 17, 2018 - 12:57 AM (IST)

ਨਵੀਂ ਦਿੱਲੀ—-ਵੋਡਾਫੋਨ ਇੰਡੀਆ ਅਤੇ ਆਈਡੀਆ ਸੈਲੂਲਰ ਨੇ ਸਾਂਝੇ ਰੂਪ ਨਾਲ ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣਨ ਤੋਂ ਪਹਿਲਾਂ ਰਿਟੇਲਰਸ ਦਾ ਸਬਸਕ੍ਰਾਈਬਰ-ਰਿਲੇਟਡ ਇਨਸੈਂਟਿਵਸ ਦੁੱਗਣਾ ਕਰ ਦਿੱਤਾ ਹੈ। ਇਸ ਨਾਲ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜਿਓ ਇਨਫੋਕਾਮ ਦੇ ਨਾਲ ਜ਼ਿਆਦਾ ਗਾਹਕ ਹਾਸਲ ਕਰਨ ਦੀ ਦੌੜ ਤੇਜ਼ ਹੋ ਗਈ ਹੈ।

ਮੁੰਬਈ ਸਰਕਲ ਨੇ ਇਕ ਡਿਸਟ੍ਰੀਬਿਊਟਰ ਨੇ ਦੱਸਿਆ ਕਿ ਵੋਡਾਫੋਨ ਇੰਡੀਆ ਅਤੇ ਆਈਡੀਆ ਦੇ ਰਿਟੇਲਰਸ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਹਰ ਨਵੇਂ ਕਸਟਮਰ ਲਈ 180 ਤੋਂ 250 ਤੱਕ ਰੁਪਏ ਮਿਲਣਗੇ। ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਉਨ੍ਹਾਂ ਨੇ ਗਾਹਕ ਨੂੰ ਕਿਹੜਾ ਰਿਚਾਰਜ ਪਲਾਨ ਵੇਚਿਆ ਹੈ। ਰਿਚਾਰਜ ਦੀ ਰਕਮ ਜਿੰਨੀ ਜ਼ਿਆਦਾ ਹੋਵੇਗੀ ਇਨਸੈਂਟਿਵ ਵੀ ਓਨਾ ਜ਼ਿਆਦਾ ਹੋਵੇਗਾ।

ਦੋਵਾਂ ਕੰਪਨੀਆਂ ਦਾ ਇਹ ਕਦਮ ਭਾਰਤੀ ਏਅਰਟੈੱਲ ਅਤੇ ਜਿਓ ਨੂੰ ਵੀ ਰਿਟੇਲਰਸ ਇਨਸੈਂਟਿਵ ਵਧਾਉਣ ਲਈ ਮਜਬੂਰ ਕਰੇਗਾ। ਹੁਣ ਮਾਰਕੀਟ ਸ਼ੇਅਰ ਦੀ ਲੜਾਈ ਨੇ ਹਮਲਾਵਰ ਰੁਖ ਪੈਦਾ ਕਰ ਲਿਆ ਹੈ। ਉਮੀਦ ਹੈ ਕਿ ਵੋਡਾਫੋਨ ਅਤੇ ਆਈਡੀਆ ਸਾਂਝੇ  ਰੂਪ ਨਾਲ 37 ਫੀਸਦੀ ਸਬਸਕ੍ਰਾਈਬਰ ਮਾਰਕੀਟ ਸ਼ੇਅਰ ਜਾਂ 40.8 ਕਰੋੜ ਯੂਜ਼ਰਸ 'ਚ ਨਵੇਂ ਗਾਹਕ ਜੋੜਨ ਅਤੇ ਮੌਜੂਦਾ ਯੂਜ਼ਰਸ ਨੂੰ ਬਣਾਏ ਰੱਖਣ ਲਈ ਰਿਟੇਲਰਸ ਇਨਸੈਂਟਿਵ ਵਧਾਉਣ ਦੇ ਨਾਲ ਹਮਲਾਵਰ ਪ੍ਰਾਈਸ ਪਲਾਨ ਵੀ ਲਿਆਉਣਗੀਆਂ। ਦੋਵੇਂ ਹੀ ਕੰਪਨੀਆਂ ਮਰਜਰ ਦੇ ਕਾਰਨ ਗਾਹਕ ਗੁਆ ਰਹੀਆਂ ਹਨ। ਇਸ ਨਾਲ ਆਈਡੀਆ ਨੂੰ ਜ਼ਿਆਦਾ ਨੁਕਸਾਨ ਹੋ ਰਿਹਾ ਹੈ।


Related News