ਵੋਡਾਫੋਨ-ਆਈਡੀਆ ਨੂੰ ਜੂਨ ਤਿਮਾਹੀ ’ਚ 4,873.9 ਕਰੋਡ਼ ਰੁਪਏ ਦਾ ਘਾਟਾ

07/26/2019 10:29:02 PM

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੂੰ ਵੱਡਾ ਝੱਟਕਾ ਲੱਗਾ ਹੈ। 30 ਜੂਨ, 2019 ਨੂੰ ਖਤਮ ਤਿਮਾਹੀ ਦੌਰਾਨ ਕੰਪਨੀ ਨੂੰ 4,873.9 ਕਰੋਡ਼ ਰੁਪਏ ਦਾ ਕੰਸਾਲੀਡੇਟਿਡ ਘਾਟਾ ਹੋਇਆ ਹੈ, ਜਦੋਂਕਿ ਇਸ ਤੋਂ ਪਿਛਲੀ ਤਿਮਾਹੀ ਯਾਨੀ ਜਨਵਰੀ-ਮਾਰਚ, 2019 ਦੌਰਾਨ 4,881.9 ਕਰੋਡ਼ ਰੁਪਏ ਦਾ ਘਾਟਾ ਹੋਇਆ ਸੀ। ਕੰਪਨੀ ਨੇ ਰੈਗੂਲੇਟਰੀ ਫਾਈਲਿੰਗ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਵੋਡਾਫੋਨ-ਆਈਡੀਆ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਰੈਵੇਨਿਊ ਦੇ ਮੋਰਚੇ ’ਤੇ ਵੀ ਝੱਟਕਾ ਲੱਗਾ। ਕੰਪਨੀ ਦੇ ਬਿਆਨ ਮੁਤਾਬਕ ਅਪ੍ਰੈਲ-ਜੂਨ ਤਿਮਾਹੀ ’ਚ ਕੰਪਨੀ ਦਾ ਰੈਵੇਨਿਊ ਘੱਟ ਕੇ 11,269.9 ਕਰੋਡ਼ ਰੁਪਏ ਰਹਿ ਗਿਆ, ਜਦੋਂਕਿ ਜਨਵਰੀ-ਮਾਰਚ ’ਚ ਇਹ ਅੰਕੜਾ 11,775 ਕਰੋਡ਼ ਰੁਪਏ ਰਿਹਾ ਸੀ।

ਇਕ ਸਾਲ ਪਹਿਲਾਂ ਹੋਇਆ ਸੀ ਰਲੇਵਾਂ
ਵੋਡਾਫੋਨ ਗਰੁੱਪ ਦੀ ਭਾਰਤੀ ਯੂਨਿਟ ਅਤੇ ਆਈਡੀਆ ਸੈਲੂਲਰ ਦਾ ਰਲੇਵਾਂ 31 ਅਗਸਤ, 2018 ਨੂੰ ਪੂਰਾ ਹੋਇਆ ਸੀ। ਵੋਡਾਫੋਨ-ਆਈਡੀਆ ਸੀ. ਈ. ਓ. ਬਾਲੇਸ਼ ਸ਼ਰਮਾ ਨੇ ਦੱਸਿਆ,‘‘ਅਸੀਂ ਆਪਣੀ ਤੈਅ ਸਟੈਟਰਜੀ ’ਤੇ ਕੰਮ ਕਰ ਰਹੇ ਹਾਂ, ਹਾਲਾਂਕਿ ਅਜੇ ਸਾਡੇ ਰੈਵੇਨਿਊ ’ਚ ਫਾਇਦਾ ਨਜ਼ਰ ਨਹੀਂ ਆ ਰਿਹਾ ਹੈ। ਜਿਵੇਂ-ਜਿਵੇਂ ਅਸੀਂ ਆਪਣੇ ਨੈੱਟਵਕਰਸ ਨੂੰ ਜੋੜ ਰਹੇ ਹਾਂ, ਜ਼ਿਆਦਾਤਰ ਸੇਵਾ ਖੇਤਰਾਂ ’ਚ ਸਾਡੇ ਕਸਟਮਰਸ ਦਾ ਡਾਟਾ ਐਕਸਪੀਰੀਅੰਸ ’ਚ ਖਾਸਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।’’

ਏ. ਆਰ. ਪੀ. ਯੂ. ’ਚ 3.8 ਫੀਸਦੀ ਦਾ ਵਾਧਾ
ਪਹਿਲੀ ਤਿਮਾਹੀ ’ਚ ਨੁਕਸਾਨ ਤੋਂ ਬਾਅਦ ਵੀ ਵੋਡਾਫੋਨ-ਆਈਡੀਆ ਲਈ ਐਵਰੇਜ ਰੈਵੇਨਿਊ ਪ੍ਰਤੀ ਯੂਜ਼ਰ (ਏ. ਆਰ. ਪੀ. ਯੂ.) ਦੇ ਮੋਰਚੇ ’ਤੇ ਰਾਹਤ ਦੀ ਖਬਰ ਆਈ ਹੈ। ਕੰਪਨੀ ਨੇ ਕਿਹਾ ਹੈ ਕਿ ਪਹਿਲੀ ਤਿਮਾਹੀ ’ਚ ਉਸ ਦੇ ਏ. ਆਰ. ਪੀ. ਯੂ. ’ਚ 3.8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਸਾਲਾਨਾ ਆਧਾਰ ’ਤੇ 104 ਰੁਪਏ ਤੋਂ ਵਧ ਕੇ 108 ਰੁਪਏ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਏ. ਆਰ. ਪੀ. ਯੂ. ਵੱਲੋਂ ਟੈਲੀਕਾਮ ਕੰਪਨੀ ਨੂੰ ਪ੍ਰਤੀ ਗਾਹਕ ਹੋਣ ਵਾਲੀ ਕਮਾਈ ਦਾ ਪਤਾ ਚੱਲਦਾ ਹੈ।


Inder Prajapati

Content Editor

Related News