ਵੋਡਾਫੋਨ ਆਈਡੀਆ ਨੂੰ ਦਸੰਬਰ ਤਿਮਾਹੀ 'ਚ ਹੋਇਆ 6,438.8 ਕਰੋੜ ਦਾ ਘਾਟਾ

02/14/2020 12:07:50 PM

ਨਵੀਂ ਦਿੱਲੀ—ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਨੂੰ ਚਾਲੂ ਵਿੱਤੀ ਸਾਲ ਦਸੰਬਰ ਤਿਮਾਹੀ 'ਚ 6,438.8 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਸਾਲ ਭਰ ਪਹਿਲਾਂ ਦੀ ਸਮਾਨ ਤਿਮਾਹੀ 'ਚ ਕੰਪਨੀ ਨੂੰ 5,004.6 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਕੰਪਨੀ ਨੇ ਕਿਹਾ ਕਿ ਪਿਛਲੀ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਸਾਲ ਭਰ ਪਹਿਲਾਂ ਦੇ 11,982.8 ਕਰੋੜ ਰੁਪਏ ਤੋਂ ਪੰਜ ਫੀਸਦੀ ਘੱਟ ਹੋ ਕੇ 11,380.5 ਕਰੋੜ ਰੁਪਏ 'ਤੇ ਆ ਗਈ। ਕੰਪਨੀ ਨੇ ਕਿਹਾ ਕਿ ਇਸ ਦੌਰਾਨ ਕਰਜ਼ ਦੇ ਏਵਜ 'ਚ ਕੀਤਾ ਜਾਣ ਵਾਲਾ ਭੁਗਤਾਨ ਕਰੀਬ 30 ਫੀਸਦੀ ਵਧ ਕੇ 3,722.2 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਦੌਰਾਨ ਕੰਪਨੀ ਵਲੋਂ ਮੁੱਲ-ਗਿਰਾਵਟ ਦੇ ਪ੍ਰਬੰਧ 23 ਫੀਸਦੀ ਵਧ ਕੇ 5,877.4 ਕਰੋੜ ਰੁਪਏ 'ਤੇ ਪਹੁੰਚ ਗਿਆ। ਕੰਪਨੀ ਨੂੰ ਸਤੰਬਰ ਤਿਮਾਹੀ 'ਚ ਸਮਾਯੋਜਿਤ ਵਿਧਾਈ ਬਕਾਇਆ (ਏ.ਜੀ.ਆਰ.) ਦਾ ਪ੍ਰਬੰਧ ਕਰਨ ਦੇ ਕਾਰਨ 50,922 ਕਰੋੜ ਰੁਪਏ ਦਾ ਭਾਰੀ-ਭਰਕਮ ਘਾਟਾ ਹੋਇਆ ਸੀ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ.ਐੱਮ.ਡੀ.) ਰਵਿੰਦਰ ਟੱਕਰ ਨੇ ਕਿਹਾ ਕਿ ਅਸੀਂ ਏ.ਜੀ.ਆਰ. ਬਕਾਏ 'ਚ ਰਾਹਤ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਨਾਲ ਸੰਪਰਕ 'ਚ ਹੈ। ਮੁੜ ਵਿਚਾਰ ਪਟੀਸ਼ਨ ਰੱਦ ਹੋਣ ਦੇ ਬਾਅਦ ਅਸੀਂ ਸੁਪਰੀਮ ਕੋਰਟ 'ਚ ਆਦੇਸ਼ 'ਚ ਸੁਧਾਰ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ 4ਜੀ ਕਵਰੇਜ਼, ਮੁੱਖ ਬਾਜ਼ਾਰਾਂ 'ਚ ਸਮਰੱਥਾ ਵਿਸਤਾਰ ਅਤੇ ਤੀਬਰ ਨੈੱਟਵਰਕ ਏਕੀਕਰਣ 'ਤੇ ਧਿਆਨ ਬਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਰਾਜਸਵ 'ਤੇ ਕਈ ਤਿਮਾਹੀਆਂ ਦੇ ਲਗਾਤਾਰ ਦਬਾਅ ਦੇ ਬਾਅਦ ਸਤੰਬ ਤਿਮਾਹੀ 'ਚ ਇਸ 'ਚ ਸੁਧਾਰ ਹੋ ਰਿਹਾ ਹੈ। ਇਹ ਸੁਧਾਰ ਡਿਊਟੀ 'ਚ ਵਾਧਾ ਤੋਂ ਪਹਿਲਾਂ ਦਾ ਹੈ। ਦਸੰਬਰ 'ਚ ਚਾਰਜ 'ਚ ਕੀਤੇ ਗਏ ਵਾਧੇ ਨਾਲ ਰਾਜਸਵ 'ਚ ਆਉਣ ਵਾਲੇ ਸਮੇਂ 'ਚ ਹੋਰ ਸੁਧਾਰ ਹੋਵੇਗਾ। ਅਸੀਂ ਨਵੇਂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਪ੍ਰਦਰਸ਼ਨ ਦਾ ਆਪਣਾ ਟੀਚਾ ਪਾਉਣ ਦੀ ਰਾਹ 'ਤੇ ਹਾਂ।

Aarti dhillon

This news is Content Editor Aarti dhillon