ਸਰਕਾਰ ਕੋਲੋਂ ਰਾਹਤ ਨਾ ਮਿਲਣ ''ਤੇ ਬੰਦ ਹੋ ਜਾਏਗੀ Vodafone-Idea : ਬਿਰਲਾ

12/06/2019 1:23:53 PM

ਨਵੀਂ ਦਿੱਲੀ — ਵੋਡਾਫੋਨ-ਆਈਡੀਆ ਬੰਦ ਹੋ ਜਾਵੇਗੀ ਜੇਕਰ ਸਰਕਾਰ ਨੇ ਕੰਪਨੀ ਨੂੰ ਮੰਗੀ ਗਈ ਰਾਹਤ ਨਾ ਦਿੱਤੀ । ਕੰਪਨੀ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹ ਇਥੇ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿਟ 'ਚ ਬੋਲ ਰਹੇ ਸਨ।“ਉਨ੍ਹਾਂ ਨੇ ਕਿਹਾ, 'ਸਾਨੂੰ ਆਪਣੀ ਦੁਕਾਨ (ਵੋਡਾਫੋਨ-ਆਈਡੀਆ) ਬੰਦ ਕਰਨੀ ਪਏਗੀ'।”ਉਨ੍ਹਾਂ ਨੇ ਸਰਕਾਰ ਤੋਂ ਰਾਹਤ ਨਾ ਮਿਲਣ ਦੀ ਸਥਿਤੀ ਵਿਚ ਕੰਪਨੀ ਦੀ ਅਗਾਂਹਵਾਧੂ ਰਣਨੀਤੀ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿਚ ਅਜਿਹਾ ਕਿਹਾ। ਬਿਰਲਾ ਨੇ ਸਰਕਾਰ ਤੋਂ ਕੋਈ ਰਾਹਤ ਨਾ ਮਿਲਣ ਦੀ ਸਥਿਤੀ 'ਚ ਕੰਪਨੀ ਵਿਚ ਕਿਸੇ ਹੋਰ ਤਰ੍ਹਾਂ ਦਾ ਨਿਵੇਸ਼ ਨਾ ਕਰਨ ਦੇ ਸੰਕੇਤ ਦਿੱਤੇ ਹਨ। ਉਸ ਨੇ ਕਿਹਾ ਕਿ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਡੁੱਬਦੇ ਪੈਸੇ ਵਿਚ ਹੋਰ ਪੈਸਾ ਲਗਾਇਆ ਜਾਵੇ। ਬਿਰਲਾ ਨੇ ਕਿਹਾ ਕਿ ਉਹ ਰਾਹਤ ਨਾ ਮਿਲਣ ਦੀ ਸਥਿਤੀ ਵਿਚ ਕੰਪਨੀ ਨੂੰ ਇਨਸੋਲਵੈਂਸੀ ਪ੍ਰਕਿਰਿਆ 'ਚ ਲੈ ਜਾਣਗੇ।