Voda-Idea ਨੇ Paytm ਨਾਲ ਮਿਲਾਇਆ ਹੱਥ, ਹੁਣ ਕਰ ਸਕੋਗੇ 5 ਹਜ਼ਾਰ ਰੁਪਏ ਤਕ ਦੀ ਕਮਾਈ

04/26/2020 2:16:59 AM

ਗੈਜੇਟ ਡੈਸਕ-ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੇ ਲਾਕਡਾਊਨ ਨੂੰ ਧਿਆਨ 'ਚ ਰੱਖ ਕੇ ਖਾਸ ਸਕੀਮ 'ਰਿਚਾਰਜ ਸਾਥੀ' ਨੂੰ ਲਾਂਚ ਕਰ ਦਿੱਤਾ ਹੈ। ਇਸ ਸਕੀਮ ਲਈ ਕੰਪਨੀ ਨੇ ਪੇਮੈਂਟ ਐਪ ਪੇਅ.ਟੀ.ਐੱਮ. ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਤਹਿਤ ਹੁਣ ਉਪਭੋਗਤਾ ਪੇਅ.ਟੀ.ਐੱਮ. ਰਾਹੀਂ ਮੋਬਾਇਲ ਨੰਬਰ ਨੂੰ ਰਿਚਾਰਜ ਕਰਕੇ ਹਰ ਮਹੀਨੇ 5000 ਰੁਪਏ ਤਕ ਕਮਾ ਸਕਣਗੇ। 

ਰਿਚਾਰਜ ਸਾਥੀ ਸਕੀਮ ਤਹਿਤ ਯੂਜ਼ਰਸ ਵੋਡਾਫੋਨ-ਆਈਡੀਆ ਦੇ ਉਪਭੋਗਤਾ ਦਾ ਮੋਬਾਇਲ ਨੰਬਰ ਰਿਚਾਰਜ ਕਰਕੇ ਪੈਸੇ ਕਮਾ ਸਕਦੇ ਹਨ। ਇਹ ਰਿਚਾਰਜ ਪੇਅ.ਟੀ.ਐੱਮ. ਐਪ ਰਾਹੀਂ ਹੋਵੇਗਾ। ਉੱਥੇ, ਪੇਅ.ਟੀ.ਐੱਮ ਦਾ ਕਹਿਣਾ ਹੈ ਕਿ ਇਸ ਦੇ ਰਾਹੀਂ ਛੋਟੇ ਕਾਰੋਬਾਰੀ, ਵਿਕਰੇਤਾ ਅਤੇ ਸਾਧਾਰਣ ਯੂਜ਼ਰਸ ਇਸ ਸਕੀਮ ਰਾਹੀਂ ਹਰ ਮਹੀਨੇ 5,000 ਰੁਪਏ ਤਕ ਕਮਾ ਸਕਦੇ ਹਨ। ਦੂਜੇ ਪਾਸੇ ਵੋਡਾਫੋਨ-ਆਈਡੀਆ ਨੇ ਕਿਹਾ ਕਿ ਯੂਜ਼ਰਸ ਨੂੰ ਮਲਟੀਪਲ ਰਿਚਾਰਜ ਲਈ ਕੈਸ਼ਬੈਕ ਵੀ ਦਿੱਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਈ ਟੈਲੀਕਾਮ ਕੰਪਨੀਆਂ ਨੇ ਇਸ ਤਰ੍ਹਾਂ ਦੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਵੋਡਾਫੋਨ-ਆਈਡੀਆ ਨੇ ਵੀ ਐਪ ਰਾਹੀਂ ਰਿਚਾਰਜ ਕਰਨ 'ਤੇ 6 ਫੀਸਦੀ ਕੈਸ਼ਬੈਕ ਦੇਣ ਦਾ ਆਫਰ ਪੇਸ਼ ਕੀਤਾ ਸੀ। ਕੰਪਨੀ ਨੇ ਇਸ ਆਫਰ ਨੂੰ ਲੈ ਕਿਹਾ ਸੀ ਕਿ ਇਸ ਮੁਸ਼ਕਲ ਸਮੇਂ 'ਚ ਅਸੀਂ ਆਪਣੇ ਉਪਭੋਗਤਾਵਾਂ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦੇਣਾ ਚਾਹੁੰਦੇ ਹਾਂ।

Karan Kumar

This news is Content Editor Karan Kumar