Voda-Idea, Airtel ਤੇ Jio ਵੱਲੋਂ ਮੋਬਾਇਲ ਦਰਾਂ 'ਚ ਵਾਧਾ, 3 ਦਸੰਬਰ ਤੋਂ ਹੋਣਗੀਆਂ ਲਾਗੂ

12/01/2019 8:37:46 PM

ਗੈਜੇਟ ਡੈਸਕ—ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦੇ ਨਾਲ-ਨਾਲ ਰਿਲਾਇੰਸ ਜਿਓ ਨੇ ਵੀ ਮੋਬਾਇਲ ਸੇਵਾਵਾਂ ਦੀਆਂ ਵਧੀਆਂ ਹੋਈਆਂ ਦਰਾਂ ਦਾ ਐਤਵਾਰ ਨੂੰ ਐਲਾਨ ਕੀਤਾ। ਜਿਓ ਦੀਆਂ ਨਵੀਆਂ ਦਰਾਂ 6 ਦਸੰਬਰ ਤੋਂ ਪ੍ਰਭਾਵੀ ਹੋਣਗੀਆਂ ਅਤੇ 40 ਫੀਸਦੀ ਤਕ ਮਹਿੰਗੀਆਂ ਹੋਣਗੀਆਂ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਹ ਗਾਹਕ ਪਹਿਲਾਂ ਦੇ ਆਪਣੇ ਸਿਧਾਂਤਾ 'ਤੇ ਟਿਕੀ ਹੋਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਕਾਰਨ ਸ਼ੁਲਕ 40 ਫੀਸਦੀ ਤਕ ਵਧਾਉਣ ਦੇ ਨਾਲ 300 ਫੀਸਦੀ ਤਕ ਜ਼ਿਆਦਾ ਫਾਇਦੇ ਦੇਵੇਗੀ।

ਕੰਪਨੀ ਨੇ ਕਿਹਾ ਕਿ ਉਹ ਭਾਰਤੀ ਦੂਰਸੰਚਾਰ ਉਦਯੋਗ ਨੂੰ ਟਿਕਾਓ ਬਣਾਏ ਰੱਖਣ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ। ਉਸ ਨੇ ਕਿਹਾ ਕਿ ਉਹ ਦੂਰਸੰਚਾਰ ਸੇਵਾਵਾਂ ਦੇ ਸ਼ੁਲਕ ਸੋਧ ਨੂੰ ਲੈ ਕੇ ਸਰਕਾਰ ਨਾਲ ਸਲਾਹ ਮਸ਼ਵਰੇ 'ਚ ਸਹਿਯੋਗ ਕਰਦੀ ਰਹੇਗੀ।ਰਿਲਾਇੰਸ ਜਿਓ ਨੇ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਵਧੀਆਂ ਦਰਾਂ 'ਚ ਐਲਾਨ ਤੋਂ ਬਾਅਦ ਬਿਆਨ ਜਾਰੀ ਕੀਤਾ। ਵੋਡਾਫੋਨ-ਆਈਡੀਆ ਨੇ ਮੋਬਾਇਲ ਸੇਵਾਵਾਂ ਨੂੰ 42 ਫੀਸਦੀ ਤਕ ਅਤੇ ਏਅਰਟੈੱਲ ਨੇ 50.10 ਫੀਸਦੀ ਤਕ ਮਹਿੰਗੀਆਂ ਕੀਤੀਆਂ ਹਨ। ਇਨ੍ਹਾਂ ਦੋਵਾਂ ਕੰਪਨੀਆਂ ਦੀਆਂ ਸੋਧ ਦਰਾਂ ਤਿੰਨ ਦਸੰਬਰ ਤੋਂ ਪ੍ਰਭਾਵੀ ਹੋਣਗੀਆਂ।

ਇਸ ਤੋਂ ਪਹਿਲਾਂ ਵੋਡਾਫੋਨ ਆਈਡੀਆ ਅਤੇ ਏਅਰਟੈੱਲ ਨੇ ਪ੍ਰੀਪੇਡ ਦਰਾਂ ਵਧਾਉਣ ਦਾ ਫੈਸਲਾ ਕੀਤਾ। ਦੋਵਾਂ ਕੰਪਨੀਆਂ ਨੇ ਪ੍ਰੀਪੇਡ ਮੋਬਾਇਲ ਸੇਵਾਵਾਂ ਦੀਆਂ ਦਰਾਂ 50 ਫੀਸਦੀ ਤਕ ਵਧਾਉਣ ਦਾ ਐਤਵਾਰ ਨੂੰ ਐਲਾਨ ਕੀਤਾ ਜੋ ਕਰੀਬ ਚਾਰ ਸਾਲ 'ਚ ਪਹਿਲਾਂ ਵਾਧਾ ਹੈ। ਦੂਰਸੰਚਾਰ ਸੇਵਾ ਪ੍ਰਦਤਾਵਾਂ ਨੇ ਦਸੰਬਰ ਦੇ ਸ਼ੁਰੂ 'ਚ ਦਰਾਂ ਵਧਾਉਣ ਦਾ ਐਲਾਨ ਪਹਿਲੇ ਹੀ ਕਰ ਰੱਖਿਆ ਸੀ। ਇਨ੍ਹਾਂ ਦੋਵਾਂ ਕੰਪਨੀਆਂ ਨੇ ਐਤਵਾਰ ਨੂੰ ਵੱਖ-ਵੱਖ ਬਿਆਨ ਜਾਰੀ ਕਰ ਆਪਣੇ ਵੱਖ-ਵੱਖ ਪਲਾਨ ਦੀਆਂ ਦਰਾਂ ਦੀ ਜਾਣਕਾਰੀ ਦਿੱਤੀ।


ਵੋਡਾਫੋਨ ਆਈਡੀਆ ਨੇ ਸਿਰਫ ਅਨਲਿਮਟਿਡ ਡਾਟਾ ਅਤੇ ਕਾਲਿੰਗ ਦੀ ਸੁਵਿਧਾ ਵਾਲੇ ਪ੍ਰੀਪੇਡ ਪਲਾਨ ਦੀਆਂ ਦਰਾਂ ਵਧੀਆਂ ਹਨ। ਏਅਰਟੈੱਲ ਨੇ ਸੀਮਿਤ ਡਾਟਾ ਅਤੇ ਕਾਲਿੰਗ ਵਾਲੇ ਪਲਾਨ ਦੀਆਂ ਸ਼ੁਲਕ ਦਰਾਂ 'ਚ ਵੀ ਸੋਧ ਕੀਤਾ ਹੈ। ਵੋਡਾਫੋਨ ਆਈਡੀਆ ਮੁਤਾਬਕ ਉਸ ਨੇ ਜ਼ਿਆਦਾਤਰ 41.2 ਫੀਸਦੀ ਦਾ ਵਾਧਾ ਸਾਲਾਨਾ ਪਲਾਨ 'ਚ ਕੀਤਾ ਹੈ। ਉਸ ਦੇ ਇਸ ਪਲਾਨ ਦੀ ਦਰ 1,699 ਰੁਪਏ ਤੋਂ ਵਧ ਕੇ 2,399 ਰੁਪਏ ਹੋ ਗਈ ਹੈ। ਇਸ ਤਰ੍ਹਾਂ ਰੋਜ਼ਾਨਾ ਡੇਢ ਜੀ.ਬੀ. ਦੀ ਪੇਸ਼ਕਸ਼ ਨਾਲ 84 ਦਿਨ ਦੀ ਮਿਆਦ ਵਾਲੇ ਪਲਾਨ ਦੀ ਦਰ 458 ਰੁਪਏ ਤੋਂ 31 ਫੀਸਦੀ ਵਧਾ ਕੇ 599 ਰੁਪਏ ਤਕ ਕਰ ਦਿੱਤੀ ਗਈ ਹੈ।


ਕੰਪਨੀ ਦਾ 199 ਰੁਪਏ ਵਾਲਾ ਪਲਾਨ ਹੁਣ 249 ਰੁਪਏ ਦਾ ਹੋ ਜਾਵੇਗਾ। ਕੰਪਨੀ ਨੇ ਇਸ ਦੇ ਨਾਲ ਹੀ ਹੋਰ ਨੈੱਟਵਰਕ 'ਤੇ ਆਊਟਗੋਇੰਗ ਕਾਲ ਕਰਨ 'ਤੇ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਸ਼ੁਲਕ ਲਗਾਉਣ ਦਾ ਵੀ ਐਲਾਨ ਕੀਤਾ ਹੈ। ਏਅਰਟੈੱਲ ਨੇ ਸਾਲਾਨਾ ਪਲਾਨ ਨੂੰ 41.14 ਫੀਸਦੀ ਵਧਾ ਕੇ 1,699 ਰੁਪਏ ਦੀ ਜਗ੍ਹਾ 2,398 ਰੁਪਏ ਦਾ ਕਰ ਦਿੱਤਾ ਹੈ। ਕੰਪਨੀ ਦਾ ਸੀਮਿਤ ਡਾਟਾ ਵਾਲਾ ਸਾਲਾਨਾ ਪਲਾਨ ਹੁਣ 998 ਰੁਪਏ ਦੀ ਜਗ੍ਹਾ 1,498 ਰੁਪਏ ਦਾ ਹੋ ਜਾਵੇਗਾ। ਇਸ ਪਲਾਨ ਦੀ ਦਰ 'ਚ ਇਹ 50.10 ਫੀਸਦੀ ਦਾ ਵਾਧਾ ਹੋਇਆ ਹੈ।


ਇਸ ਤਰ੍ਹਾਂ ਏਅਰਟੈੱਲ ਨੇ 82 ਦਿਨ ਦੀ ਮਿਆਦ ਨਾਲ ਅਸੀਮਿਤ ਡਾਟਾ ਵਾਲੇ ਪਲਾਨ ਨੂੰ 499 ਰੁਪਏ ਤੋਂ 39.87 ਫੀਸਦੀ ਵਧਾ ਕੇ 698 ਰੁਪਏ ਅਤੇ ਸੀਮਿਤ ਡਾਟਾ ਕਰ ਦਿੱਤਾ ਹੈ। ਕੰਪਨੀ ਦੀ 82 ਦਿਨ ਦੀ ਮਿਆਦ ਵਾਲੇ ਪਲਾਨ ਦੀ ਦਰ 33.48 ਫੀਸਦੀ ਮਹਿੰਗੀ ਹੋ ਗਈ ਹੈ। ਇਸ ਦੀ ਦਰ ਹੁਣ 448 ਰੁਪਏ ਤੋਂ ਵਧਾ ਕੇ 598 ਰੁਪਏ ਕਰ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਪਲਾਨ ਦੀ ਮਿਆਦ ਹੁਣ 82 ਦਿਨ ਦੀ ਜਗ੍ਹਾ 84 ਦਿਨ ਹੋਵੇਗੀ। ਕੰਪਨੀ ਨੇ 28 ਦਿਨ ਦੀ ਮਿਆਦ ਵਾਲੇ ਵੱਖ-ਵੱਖ ਪਲਾਨ ਦੀਆਂ ਦਰਾਂ 'ਚ 14 ਰੁਪਏ ਤੋਂ ਲੈ ਕੇ 79 ਰੁਪਏ ਤਕ ਦਾ ਵਾਧਾ ਕੀਤਾ ਹੈ।

Karan Kumar

This news is Content Editor Karan Kumar