ਵੀਵੋ ਇਸ ਸਾਲ ਆਪਣੇ ਖੁਦਰਾ ਨੈੱਟਵਰਕ ''ਚ ਜੋੜੇਗੀ 250 ਤੋਂ ਜ਼ਿਆਦਾ ਸਟੋਰ

02/08/2020 4:58:37 PM

ਨਵੀਂ ਦਿੱਲੀ—ਸਮਾਰਟਫੋਨ ਬਣਾਉਣ ਵਾਲੀ ਕੰਪਨੀ ਵੀਵੋ ਦੀ ਯੋਜਨਾ ਦੇਸ਼ 'ਚ ਆਪਣਾ ਖੁਦਰਾ ਨੈੱਟਵਰਕ ਵਿਸਤਾਰ ਕਰਨ ਦੀ ਹੈ। ਕੰਪਨੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਇਸ ਸਾਲ 250 ਤੋਂ ਜ਼ਿਆਦਾ ਵਿਸ਼ੇਸ਼ ਵੀਵੋ ਸਟੋਰ ਖੋਲ੍ਹੇਗੀ। ਵੀਵੋ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਹਾਲ ਹੀ 'ਚ ਮਹਾਰਾਸ਼ਟਰ ਦੇ ਠਾਣੇ 'ਚ ਇਕ ਨਵਾਂ ਐਕਸਕਿਲੂਸਿਵ ਸਟੋਰ ਖੋਲ੍ਹਿਆ ਹੈ। ਕੰਪਨੀ ਦੀ ਯੋਜਨਾ ਦੇਸ਼ ਭਰ 'ਚ ਸੂਬਿਆਂ ਦੀ ਰਾਜਧਾਨੀ ਅਤੇ ਮੈਟਰੋ ਸ਼ਹਿਰਾਂ 'ਚ ਛੇਤੀ ਹੀ 20 ਹੋਰ ਅਜਿਹੇ ਸਟੋਰ ਖੋਲ੍ਹਣ ਦੀ ਹੈ।
ਵੀਵੋ ਇੰਡੀਆ ਦੇ ਨਿਰਦੇਸ਼ਕ ਨਿਪੁਣ ਮਾਰੀਆ ਨੇ ਕਿਹਾ ਕਿ ਗਾਹਕਾਂ ਨੂੰ ਤਵੱਜ਼ੋ ਦਿੰਦੇ ਹੋਏ ਅਸੀਂ ਆਪਣੇ ਵੀਵੋ ਦੇ ਗਾਹਕਾਂ ਨੂੰ ਵਿਸ਼ੇਸ਼ ਖੁਦਰਾ ਅਨੁਭਵ ਪ੍ਰਦਾਨ ਕਰਨਾ ਚਾਹੁੰਦੇ ਹਾਂ। ਆਫਲਾਈਨ ਸਟੋਰ ਸਾਡੀ ਬਾਜ਼ਾਰ ਰਣਨੀਤੀ ਦਾ ਮੁੱਖ ਅੰਗ ਹੈ ਅਤੇ ਅਸੀਂ ਇਸ 'ਚ ਨਿਵੇਸ਼ ਕਰਨਾ ਜਾਰੀ ਰੱਖਾਂਗੇ। ਅਸੀਂ 2020 'ਚ 250 ਤੋਂ ਜ਼ਿਆਦਾ ਐਕਸਕਿਲੂਸਿਵ ਸਟੋਰ ਖੋਲ੍ਹ ਕੇ ਇਨ੍ਹਾਂ ਦੀ ਕੁੱਲ ਗਿਣਤੀ 600 'ਤੇ ਲਿਆਉਣ ਨੂੰ ਪ੍ਰਤੀਬੰਧ ਹਾਂ। ਵੀਵੋ ਨੇ ਕਿਹਾ ਕਿ ਉਨ੍ਹਾਂ ਦੇ ਐਕਸਕਿਲੂਸਿਵ ਸਟੋਰ 'ਚ ਗੇਮਿੰਗ, ਵਰਚੁਅਲ ਰਿਐਲਟੀ ਅਤੇ ਗਾਹਕਾਂ ਦੇ ਨਾਲ ਗੱਲਬਾਤ ਲਈ ਵਿਸ਼ੇਸ਼ ਖੇਤਰ ਬਣਾਏ ਜਾਂਦੇ ਹਨ ਤਾਂ ਜੋ ਗਾਹਕਾਂ ਨੂੰ ਵਧੀਆਂ ਅਨੁਭਵ ਮਿਲੇ।

Aarti dhillon

This news is Content Editor Aarti dhillon