ਵਿਸਤਾਰਾ ਨੇ ਸ਼ੁਰੂ ਕੀਤੀ 48 ਘੰਟੇ ਦੀ ਹਵਾਈ ਸੇਲ, ਟਿਕਟ ''ਤੇ ਮਿਲੇਗਾ ਬੰਪਰ ਡਿਸਕਾਊਂਟ

10/10/2019 11:26:47 AM

ਨਵੀਂ ਦਿੱਲੀ—ਵਿਸਤਾਰਾ ਏਅਰਲਾਈਨ ਨੇ ਆਪਣੇ ਘਰੇਲੂ ਨੈੱਟਵਰਕ 'ਤੇ 48 ਘੰਟੇ ਦੀ ਫੈਸਟਿਵ ਸੇਲ ਦਾ ਐਲਾਨ ਕੀਤਾ ਹੈ। ਇਸ 'ਚ ਫਲਾਈਟ ਦਾ ਕਿਰਾਇਆ 1,199 ਰੁਪਏ ਤੋਂ ਸ਼ੁਰੂ ਹੈ। ਇਹ ਸੇਲ 10 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਸਭ ਸ਼੍ਰੇਣੀਆਂ-ਇਕੋਨਮੀ ਪ੍ਰੀਮੀਅਮ ਇਕੋਨਮੀ ਅਤੇ ਬਿਜ਼ਨੈੱਸ ਸ਼੍ਰੇਣੀ ਦੀ ਯਾਤਰਾ 'ਤੇ ਉਪਲੱਬਧ ਹੋਵੇਗੀ।


ਵਿਸਤਾਰਾ ਦੀ ਦੋ ਦਿਨ ਦੀ ਸੇਲ
ਵਿਸਤਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਸੇਲ ਦੇ ਤਹਿਤ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਟਿਕਟ ਬੁੱਕ ਕਰਵਾਏ ਜਾ ਸਕਣਗੇ। ਸਭ ਟੈਕਸਾਂ ਅਤੇ ਡਿਊਟੀਆਂ ਸਮੇਤ ਇਕੋਨਮੀ ਸ਼੍ਰੇਣੀ 'ਚ ਕਿਰਾਇਆ 1,199 ਰੁਪਏ ਤੋਂ, ਪ੍ਰੀਮੀਅਮ ਇਕੋਨਮੀ 'ਚ 2,699 ਰੁਪਏ ਤੋਂ ਅਤੇ ਬਿਜ਼ਨੈੱਸ ਕਲਾਸ 'ਚ 6,999 ਰੁਪਏ ਤੋਂ ਸ਼ੁਰੂ ਹੋਵੇਗਾ। ਸੇਲ 'ਚ 10 ਅਕਤੂਬਰ 2019 ਤੋਂ 28 ਮਾਰਚ 2020 ਤੱਕ ਦੇ ਟਿਕਟ ਬੁੱਕ ਕਰਵਾਏ ਜਾ ਸਕਣਗੇ। ਯਾਤਰੀਆਂ ਨੂੰ ਦਿੱਲੀ-ਮੁੰਬਈ, ਦਿੱਲੀ-ਚੇਨਈ, ਮੁੰਬਈ-ਬੇਂਗਲੁਰੂ, ਮੁੰਬਈ ਗੋਆ ਅਤੇ ਦਿੱਲੀ-ਬੇਂਗਲੁਰੂ ਮਾਰਗ 'ਤੇ ਇਸ ਸੇਲ ਦਾ ਫਾਇਦਾ ਮਿਲੇਗਾ।
ਵਿਸਤਾਰਾ ਨਾਨ ਰਿਫੰਡੇਬਲ
ਵਿਸਤਾਰਾ ਦੀ ਸੇਲ ਦੇ ਤਹਿਤ ਬੁਕਿੰਗਸ ਡਬਲਿਊ.ਡਬਲਿਊ.ਡਬਲਿਊ. ਵਿਸਤਾਰਾ.ਕਾਮ, ਵਿਸਤਾਰਾ ਦੇ ਆਈ.ਓ.ਐੱਸ. ਅਤੇ ਐਂਡਰਾਈਡ ਮੋਬਾਇਲ ਐਪਸ 'ਤੇ, ਵਿਸਤਾਰਾ ਦੇ ਏਅਰਪੋਰਟ ਟਿਕਟ ਆਫਿਸਜ਼ 'ਤੇ, ਵਿਸਤਾਰਾ ਦੇ ਕਾਲ ਸੈਂਟਰ ਦੇ ਰਾਹੀਂ ਅਤੇ ਆਨਲਾਈਨ ਟ੍ਰੈਵਲ ਏਜੰਸੀਜ਼ ਦੇ ਰਾਹੀਂ ਸ਼ੁਰੂ ਹੋ ਗਈ ਹੈ। ਸੇਲ ਦੇ ਤਹਿਤ ਡਿਸਕਾਊਂਟੇਡ ਕਿਰਾਇਆ ਨਾਨ-ਰਿਫੰਡੇਬਲ ਹੈ। ਹਾਲਾਂਕਿ ਟੈਕਸ ਫੁਲੀ ਰਿਫੰਡੇਬਲ ਹੈ।


ਇਹ ਹੈ ਸ਼ਰਤ
ਸੇਲ ਦੇ ਤਹਿਤ ਸੀਮਿਤ ਸੀਟਾਂ ਹਨ ਜੋ ਪਹਿਲਾਂ ਆਓ ਪਹਿਲਾਂ ਪਾਓ' ਦੇ ਆਧਾਰ 'ਤੇ ਉਪਲੱਬਧ ਹੋਣਗੀਆਂ। ਇਸ ਨੂੰ ਕਿਸੇ ਹੋਰ ਆਫਰ ਦੇ ਨਾਲ ਨਹੀਂ ਮਿਲਾਇਆ ਜਾ ਸਕੇਗਾ ਅਤੇ ਨਾ ਹੀ ਬੁਕਿੰਗ ਲਈ ਕਿਸੇ ਵਾਊਚਰ ਦੀ ਵਰਤੋਂ ਕੀਤੀ ਜਾ ਸਕੇਗੀ। ਵਿਸਤਾਰਾ ਦੀ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਮੁਤਾਬਕ ਸੇਲ ਸਿਰਫ ਡੋਮੈਸਟਿਕ ਫਲਾਈਟਸ ਅਤੇ ਡਾਇਰੈਕਟ ਫਲਾਈਟਸ 'ਤੇ ਲਾਗੂ ਹਨ। ਪ੍ਰੋਮੋ ਲੈਵਲ ਕਿਰਾਏ 'ਤੇ ਕੋਈ ਡਾਇਰੈਕਟ ਚੈਨਲ ਡਿਸਕਾਊਂਟ ਲਾਗੂ ਨਹੀਂ ਹੋਵੇਗਾ। ਸੇਲ ਦੇ ਕਿਰਾਏ ਦੇ ਨਾਲ ਕੋਈ ਵਾਊਚਰ, ਕਾਰਪੋਰੇਟ ਡਿਸਕਾਊਂਟ/ਸਾਫਟ ਬੈਨੀਫੀਟਸ ਦਾ ਫਾਇਦਾ ਨਹੀਂ ਲਿਆ ਜਾ ਸਕਦਾ। ਇਹ ਸੇਲ ਗਰੁੱਪ ਅਤੇ ਇੰਫੈਂਟ ਬੁਕਿੰਗਸ 'ਤੇ ਲਾਗੂ ਨਹੀਂ ਹੈ। ਵਿਸਤਾਰਾ ਡਾਇਰੈਕਟਸ ਦੇ ਫਾਇਦੇ ਇਸ 'ਚ ਲਾਗੂ ਨਹੀਂ ਹੋਣਗੇ।

Aarti dhillon

This news is Content Editor Aarti dhillon